'ਪ੍ਰਦਰਸ਼ਨ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਲਉ'

ਚੰਡੀਗੜ੍ਹ, 14 ਨਵੰਬਰ (ਨੀਲ ਭਲਿੰਦਰ ਸਿਂੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ-ਫਗਵਾੜਾ ਕੌਮੀ ਮਾਰਗ ਉਤੇ ਬੁਧਵਾਰ ਦਾ ਕਿਸਾਨ ਪ੍ਰਦਰਸ਼ਨ ਕਪੂਰਥਲਾ ਦੇ  ਜ਼ਿਲ੍ਹਾ ਮੈਜਿਸਟਰੇਟ  ਦੀ ਮਨਜ਼ੂਰੀ ਬਗ਼ੈਰ ਕਰਨੋਂ ਵਰਜਿਆ ਹੈ। ਹਾਈ ਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੇ ਨਾਲ ਹੀ ਪੰਜਾਬ ਸਰਕਾਰ ਨੂੰ ਸਬੰਧਤ ਇਲਾਕੇ 'ਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰਨੀ ਯਕੀਨੀ ਬਨਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਚਾਰ ਤੋਂ ਵਧ ਜਣਿਆਂ ਦਾ ਇਕੱਠ ਹੋਣੋਂ ਰੋਕਿਆ ਜਾ ਸਕੇ।ਹਾਈ ਕੋਰਟ ਨੇ ਨਾਲ ਹੀ ਇਹ ਵੀ ਸਖ਼ਤੀ ਨਾਲ ਕਿਹਾ ਹੈ ਕਿ ਜੇਕਰ 15 ਨਵੰਬਰ ਨੂੰ ਕੋਈ ਧਰਨਾ ਪ੍ਰਦਰਸ਼ਨ ਹੋਇਆ ਤਾਂ ਲੋਕਾਂ ਦੀ ਔਖਿਆਈ ਲਈ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ। ਇਹ ਕਾਰਵਈ ਗ਼ੈਰ ਸਰਕਾਰੀ ਸੰਸਥਾ 'ਅਰਾਈਵ ਸੇਫ਼' ਦੇ ਮੁਖੀ ਹਰਮਨ ਸਿਂੰਘ ਸਿੱਧੂ ਵਲੋਂ ਕੇਂਦਰ ਸਰਕਾਰ ਅਤੇ ਹੋਰਨਾਂ ਦੇ ਵਿਰੁਧ ਦਾਇਰ ਜਨਹਿਤ ਪਟੀਸ਼ਨ ਤਹਿਤ ਕੀਤੀ ਹੈ।