ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੀ ਯਾਤਰਾ ਲਈ ਅੱਜ ਹੋਣਗੇ ਰਵਾਨਾ, UAE ‘ਚ ਰੱਖਣਗੇ ਮੰਦਿਰ ਦੀ ਨੀਂਹ

ਖਾਸ ਖ਼ਬਰਾਂ

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਉੱਤੇ ਰਵਾਨਾ ਹੋਣਗੇ। ਪੀਐੱਮ ਦੇਰ ਸ਼ਾਮ ਨੂੰ ਦਿੱਲੀ ਤੋਂ ਰਵਾਨਾ ਹੋਣਗੇ, ਆਪਣੀ ਯਾਤਰਾ ਵਿੱਚ ਮੋਦੀ ਯੂ.ਏ.ਈ, ਓਮਾਨ ਅਤੇ ਫਿਲੀਸਤੀਨ ਦਾ ਦੌਰਾ ਕਰਨਗੇ। ਪ੍ਰਧਾਨਮੰਤਰੀ ਦਾ ਇਹ ਦੌਰਾ ਚਾਰ ਦਿਨਾਂ ਹੈ। ਧਿਆਨ ਯੋਗ ਹੈ ਕਿ ਇਸ ਦੌਰਾਨ ਪੀਐੱਮ ਮੋਦੀ ਦਾ ਫਿਲੀਸਤੀਨ ਜਾਣਾ ਇੱਕ ਵੱਡਾ ਪ੍ਰੋਗਰਾਮ ਹੈ। ਕਿਸੇ ਵੀ ਭਾਰਤੀ ਪੀਐੱਮ ਦਾ ਇਹ ਪਹਿਲਾ ਫਿਲੀਸਤੀਨ ਦੌਰਾ ਹੈ। ਹਾਲ ਹੀ ਵਿੱਚ ਇਜਰਾਇਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤੰਨਿਆਹੂ ਭਾਰਤ ਦੌਰੇ ਉੱਤੇ ਆਏ ਸਨ।