ਪ੍ਰਦਿਊਮਨ ਦੇ ਕਾਤਿਲ ਦਾ ਪਤਾ ਲਗਾਉਣ ਰਿਆਨ ਸਕੂਲ ਪਹੁੰਚੀ CBI

ਖਾਸ ਖ਼ਬਰਾਂ

ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ‘ਚ ਸੱਤ ਸਾਲ ਦੇ ਪ੍ਰਦਿਊਮਨ ਦੇ ਕਤਲ ਦੀ ਜਾਂਚ ਦੇ ਸਿਲਸਲੇ ‘ਚ ਸੀਬੀਆਈ ਦੀ ਟੀਮ ਸ਼ਨੀਵਾਰ ਨੂੰ ਸਕੂਲ ਪਹੁੰਚੀ, ਟੀਮ ‘ਚ ਤਿੰਨ ਮੈਂਬਰ ਹਨ। ਸੀਬੀਆਈ ਨੇ ਸ਼ੁੱਕਰਵਾਰ ਨੂੰ ਕੇਸ ਦੀ ਜਾਂਚ ਆਪਣੇ ਹੱਥ ‘ਚ ਲੈ ਲਈ ਸੀ ਤੇ ਇਸ ਤੋਂ ਕੁਝ ਘੰਟੇ ਪਹਿਲਾ ਪ੍ਰਦਿਊਮਨ ਦੇ ਪਿਤਾ ਨੇ ਧਮਕੀ ਦਿੱਤੀ ਸੀ ਕਿ ਸ਼ਨੀਵਾਰ ਤੱਕ ਜਾਂਚ ਸ਼ੁਰੂ ਨਹੀਂ ਹੋਈ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਣਗੇ। 

ਪ੍ਰਦਿਊਮਨ ਦੇ ਪਿਤਾ ਨੇ ਕਿਹਾ ਕਿ ਉਸਨੇ ਦੇਸ਼ ਦੇ ਚੋਟੀ ਦੇ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ‘ਸੰਵੇਦਨਸ਼ੀਲ ਮਾਮਲੇ’ ਦੀ ਸੀਬੀਆਈ ਜਾਂਚ ਤੇਜ਼ੀ ਨਾਲ ਕਰਵਾਈ ਜਾਵੇ। ਸੀਬੀਆਈ ਬੁਲਾਏ ਅਭਿਸ਼ੇਕ ਦਿਆਲ ਨੇ ਦੱਸਿਆ ਕੇ ਏਜੰਸੀ ਨੇ ਕੇਂਦਰ ਸਰਕਾਰ ਤੋਂ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਜਾਂਚ ਆਪਣੇ ਹੱਥਾਂ ‘ਚ ਲੈ ਲਈ ਹੈ। ਸੀਬੀਆਈ ਦੀ ਇੱਕ ਟੀਮ ਨੇ ਦੇਰ ਸ਼ਾਮ ਗੁਰੂਗ੍ਰਾਮ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਦੌਰਾ ਵੀ ਕੀਤਾ ਸੀ। 

ਰਿਆਨ ਇੰਟਰਨੈਸ਼ਨਲ ਸਕੂਲ ‘ਚ 7 ਸਾਲ ਦੇ ਪ੍ਰਦਿਊਮਨ ਦੀ ਬੇਰਹਿਮੀ ਨਾਲ ਹੋੇਏ ਕਤਲ ਨਾਲ ਪੂਰੇ ਭਾਰਤ ਨੂੰ ਹਿਲਾ ਦੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਲੋਕ ਸਹਿਮ ਗਏ ਹਨ, ਰਿਆਨ ਗਰੁੱਪ ਦੇ ਮਾਲਕਾਂ ਦੇ ਵਿਦੇਸ਼ ਜਾਣ ਉੱਤੇ ਹਾਈਕੋਰਟ ਨੇ ਪਾਬੰਦੀ ਲਗਾ ਦਿੱਤੀ ਸੀ। ਰਿਆਨ ਇੰਟਰਨੈਸ਼ਨਲ ਸਮੂਹ ਦੇ ਮਾਲਕਾਂ ਦੀ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਨੂੰ ਬੰਬਈ ਹਾਈ ਕੋਰਟ ਨੇ ਰੱਦ ਕਰ ਦਿੱਤਾ।

 ਪ੍ਰਦਿਊਮਨ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਠੀਕ 10 ਦਿਨ ਬਾਅਦ ਸਕੂਲ ਖੁੱਲਿਆ ਸੀ ਪਰ ਜਿਆਦਾ ਤਰ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਜਾਣ ਤੋਂ ਨਾਹ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਮੀਡੀਆ ਦੇ ਦਬਾਅ ਅਤੇ ਪ੍ਰਦਿਊਮਨ ਦੇ ਪਿਤਾ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਹਰਿਆਣਾ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਪਿਆ ਸੀ।