ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ ਸੱਤ ਸਾਲ ਦੇ ਪ੍ਰਦਿਊਮਨ ਠਾਕੁਰ ਦੇ ਕਤਲ ਦੇ ਮਾਮਲੇ ‘ਚ ਸ਼ੱਕੀ ਵਿਦਿਆਰਥੀ ਦੀ ਸੀਬੀਆਈ ਹਿਰਾਸਤ ਦੇ ਖਿਲਾਫ ਉਸਦੇ ਪਿਤਾ ਦੇ ਵੱਲੋਂ ਪਟੀਸ਼ਨ ਦਾਖਲ ਕੀਤੇ ਜਾਣ ਦੇ ਇਕ ਦਿਨ ਬਾਅਦ ਪ੍ਰਦਿਊਮਨ ਦੇ ਪਿਤਾ ਨੇ ਕਿਹਾ ਹੈ ਕਿ ਉਸ ਅਪੀਲ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਜਾਵੇਗੀ। ਕਿਸ਼ੋਰ ਨਿਆਇਕ ਬੋਰਡ ਨੇ ਸ਼ੱਕੀ ਵਿਦਿਆਰਥੀ ਨੂੰ ਸੀਬੀਆਈ ਦੇ ਤਿੰਨ ਦਿਨ ਦੀ ਹਿਰਾਸਤ ‘ਚ ਭੇਜ ਦਿੱਤਾ ਹੈ, ਜਿਸ ਦੇ ਖਿਲਾਫ ਉਸ ਦੇ ਪਿਤਾ ਨੇ ਪਟੀਸ਼ਨ ਦਾਖਿਲ ਕੀਤੀ।
ਪ੍ਰਦਿਊਮਨ ਠਾਕੁਰ ਦੇ ਪਿਤਾ ਦੇ ਵਕੀਲ ਸੁਸ਼ੀਲ ਨੇ ਕਿਹਾ ਹੈ ਕਿ ਮਾਮਲੇ ਦੀ ਅਗਲੀ ਸੁਣਵਾਈ ਦੇ ਦੌਰਾਨ ਦੋਸ਼ੀ ਦੇ ਪਿਤਾ ਦੀ ਪਟੀਸ਼ਨ ਦਾ ਵਿਰੋਧ ਕਰਾਂਗੇ। ਉਹਨਾਂ ਕਿਹਾ ਕਿ ਪਿਤਾ ਆਪਣੇ ਬੇਟੇ ਨੂੰ ਬਣਾਉਣ ਦਾ ਯਤਨ ਕਰੇਗਾ ਜਿਹੜਾ ਕਿ ਪਹਿਲਾਂ ਸੀਬੀਆਈ ਦੀ ਜਾਂਚ ‘ਚ ਦੋਸ਼ੀ ਪਾਇਆ ਗਿਆ ਸੀ। ਦੂਸਰੇ ਪਾਸੇ ਜੇਲ੍ਹ ਤੋਂ ਰਿਹਾਅ ਹੋ ਕਿ ਆਉਣ ਤੋਂ ਬਾਅਦ ਅਸ਼ੋਕ ਸਿਧਾ ਆਪਣੇ ਘਰ ਗਿਆ ਸੀ। ਉਸ ਦੇ ਨਾਲ ਵਕੀਲ ਮੋਹਿਤ ਵਰਮਾ ਤੇ ਪਰਿਵਾਰਕ ਮੈਂਬਰ ਵੀ ਨਾਲ ਸਨ।
ਅਸ਼ੋਕ ਦੀ ਪਤਨੀ ਨੇ ਕਿਹਾ ਸੀ ਕਿ ਪੁਲਿਸ ਉਸਦੇ ਪਤੀ ਨੂੰ ਬਹੁਤ ਬੂਰੀ ਤਰ੍ਹਾਂ ਟਾਰਚਰ ਕੀਤਾ ਉਸਨੂੰ ਮਾਰਿਆ ਕੁੱਟਿਆ। ਉਸ ਨੇ ਦੱਸਿਆ ਕਿ ਅਸ਼ੋਕ ਨੂੰ ਗੁਨਾਹ ਕਬੂਲਣ ਲਈ ਉਸ ਨੂੰ ਨਸ਼ਾ ਕਰਵਾ ਕਿ ਬਿਆਨ ਲਏ ਗਏ। ਬੀਤੇ ਦਿਨ ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਨਾਬਾਲਗ ਵਿਦਿਆਰਥੀ ਦੀ ਜੁਡੀਸ਼ੀਅਲ ਹਿਰਾਸਤ ਦੀ ਸੀਮਾ 14 ਦਿਨ ਹੋਰ ਵਧਾ ਦਿੱਤੀ ਸੀ। ਉੱਥੇ ਇਸ ਮਾਮਲੇ ‘ਚ ਗ੍ਰਿਫਤਾਰ ਬਸ ਕੰਡਕਟਰ ਅਸ਼ੋਕ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆਇਆ।
ਕਿਉਂਕਿ ਮੰਗਲਵਾਰ ਨੂੰ ਅਦਾਲਤ ਨੇ ਉਸ ਨੂੰ ਜਮਾਨਤ ਦੇ ਦਿੱਤੀ ਸੀ। ਇਸ ਮਾਮਲੇ ‘ਚ ਪ੍ਰਦਿਊਮਨ ਦੇ ਪਿਤਾ ਦੇ ਵੱਲੋਂ ਕੋਰਟ ‘ਚ ਪੇਸ਼ ਹੋਏ ਵਕੀਲ ਨੇ ਕਿਹਾ ਕਿ ਦੋਸ਼ੀ ਵਿਦਿਆਰਥੀ ਨੂੰ ਬਾਲਗ ਮੰਨਿਆ ਜਾਵੇ। ਉਥੇ ਹੀ ਸੀਬੀਆਈ ਇਸ ਮਾਮਲੇ ‘ਚ ਦੋਸ਼ੀ ਵਿਦਿਆਰਥੀ ਨੂੰ ਫਿੰਗਰ ਪ੍ਰਿੰਟ ਲੈਣ ਦੀ ਮੰਗ ਕੀਤੀ। ਇਹਨਾਂ ਦੋਹਾਂ ਮਾਮਲਿਆਂ ‘ਚ ਕਰੀਬ ਢੇਡ ਘੰਟੇ ਤੱਕ ਬਹਿਸ ਚੱਲੀ। ਇਸ ਦੇ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਲਈ 29 ਨਵੰਬਰ ਦੀ ਤਰੀਕ ਤਹਿ ਕੀਤੀ ਹੈ।
ਹੋਈ ਸੁਣਵਾਈ ‘ਚ ਸੀ. ਬੀ. ਆਈ. ਨੇ ਸੀਲਬੰਦ ਰਿਪੋਰਟ ਹਾਈਕੋਰਟ ‘ਚ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਪਿੰਟੋ ਪਰਿਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ।ਇਸ ਮਾਮਲੇ ‘ਚ ਹੀ ਪ੍ਰਦਿਊਮਨ ਕਤਲ ਕੇਸ ਦੀ ਸ਼ੁਰੂਆਤੀ ਪੁਲਸ ਜਾਂਚ ‘ਚ ਮੁੱਖ ਦੋਸ਼ੀ ਬਣਾਏ ਗਏ ਬੱਸ ਕੰਡਕਟਰ ਅਸ਼ੋਕ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਅਸ਼ੋਕ ਨੂੰ ਇਹ ਜ਼ਮਾਨਤ 50,000 ਦੇ ਮੁਚਲਕੇ ‘ਤੇ ਮਿਲੀ।
ਧਿਆਨਯੋਗ ਹੈ ਕਿ 8 ਸਤੰਬਰ ਨੂੰ ਹੋਏ ਇਸ ਕਤਲ ਕਾਂਡ ‘ਚ ਹਰਿਆਣਾ ਪੁਲਸ ਨੇ ਕੰਡਕਟਰ ਨੂੰ ਦੋਸ਼ੀ ਬਣਾਇਆ ਸੀ ਪਰ ਪਰਿਵਾਰ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ ਤੋਂ ਬਾਅਦ ਕੇਸ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਅਸ਼ੋਕ ਦੀ ਕੇਸ ‘ਚ ਭੂਮਿਕਾ ਨੂੰ ਦੇਖਦੇ ਹੋਏ ਕੋਰਟ ਨੇ ਅਸ਼ੋਕ ਨੂੰ ਰਾਹਤ ਦਿੱਤੀ ਹੈ।