ਪੁਲਿਸ FIR ਲਿਖਣ ਤੋਂ ਮਨਾ ਕਰੇ ਤਾਂ ਤੁਹਾਡੇ ਕੋਲ ਹਨ ਇਹ 3 ਅਧਿਕਾਰ, ਤੁਰੰਤ ਹੋਵੇਗੀ ਕਾਰਵਾਈ

ਕਿਸੇ ਵੀ ਕਰੀਮੀਨਲ ਓਫੈਂਸ ਨਾਲ ਜੁੜੀ ਜਾਣਕਾਰੀ ਨੂੰ ਪੁਲਿਸ ਸਟੇਸ਼ਨ ਵਿੱਚ ਰਜਿਸਟਰ ਕਰਵਾਉਣਾ ਹੀ ਫਰਸਟ ਇਨਵੈਸਟੀਗੇਸ਼ਨ ਰਿਪੋਰਟ (FIR) ਕਹਾਉਦਾ ਹੈ। ਐਫਆਈਆਰ ਇੱਕ ਲਿਖਤੀ ਦਸਤਾਵੇਜ਼ ਹੁੰਦਾ ਹੈ, ਜਿਸਨੂੰ ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਵੱਲੋਂ ਤਿਆਰ ਕੀਤਾ ਜਾਂਦਾ ਹੈ। ਜਿਆਦਾਤਰ ਸ਼ਿਕਾਇਤ ਪੀੜਿਤ ਵਿਅਕਤੀ ਦੁਆਰਾ ਰਜਿਸਟਰ ਕਰਵਾਈ ਜਾਂਦੀ ਹੈ। 

ਕੋਈ ਵੀ ਵਿਅਕਤੀ ਲਿਖਤੀ ਜਾਂ ਜ਼ੁਬਾਨੀ ਤੌਰ ਉੱਤੇ ਆਪਣੀ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਪੁਲਿਸ ਦੁਆਰਾ ਐਫਆਈਆਰ ਨਾ ਲਿਖਣ ਦੀ ਗੱਲ ਸਾਹਮਣੇ ਆਉਂਦੀ ਹੈ। ਅਸੀਂ ਦੱਸ ਰਹੇ ਹਾਂ ਜੇਕਰ ਪੁਲਿਸ ਐਫਆਈਆਰ ਲਿਖਣ ਤੋਂ ਮਨਾ ਕਰਦੀ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ।