ਪੁਲਿਸ ਨੇ ਗੈਂਗਸਟਰ ਸਾਰਜ ਸੰਧੂ ਨੂੰ ਕੀਤਾ ਗ੍ਰਿਫਤਾਰ

ਖਾਸ ਖ਼ਬਰਾਂ

ਗੈਂਗਸਟਰਾਂ ਖਿਲਾਫ ਛੇੜੀ ਮੁਹਿੰਮ 'ਚ ਪੰਜਾਬ ਪੁਲਿਸ ਨੂੰ ਇਕ ਹੋਰ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ 'ਚ ਕਤਲ ਕੀਤੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਮਾਮਲੇ ਵਿਚ ਲੁੜੀਂਦੇ ਗੈਂਗਸਟਰ ਸਾਰਜ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਦੋ ਹਥਿਆਰ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। 



ਗੈਂਗਸਟਰ ਸਾਰਜ ਸੰਧੂ ਨੇ ਕਈ ਹੋਰ ਗੰਭੀਰ ਅਪਰਾਧਾਂ ਵਿਚ ਸ਼ਾਮਲ ਹੋਣ ਦੀ ਵੀ ਗੱਲ ਵੀ ਕਬੂਲੀ ਹੈ। ਇਸ ਸਬੰਧੀ ਏ.ਆਈ.ਜੀ. ਹਰਪ੍ਰੀਤ ਸਿੰਘ ਖੱਖ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਜਾਣਕਾਰੀ ਦਿੱਤੀ ਹੈ। 



ਦੱਸ ਦਈਏ ਕਿ ਫੜ੍ਹੇ ਗਏ ਸਾਰਜ ਸੰਧੂ ਨੇ 1 ਸਤੰਬਰ 2017 ਨੂੰ ਅੰਮ੍ਰਿਤਸਰ ਵਿੱਚ ਹਿੰਦੂ ਨੇਤਾ ਵਿਪਨ ਸ਼ਰਮਾ ਦਾ ਕਤਲ ਕੀਤਾ ਸੀ ਅਤੇ ਬਾਅਦ ਵਿੱਚ 'ਫੇਸਬੁੱਕ ਤੇ ਲਿਖਿਆ ਸੀ ਕਿ ਉਸਨੇ ਦੋਸਤ ਸ਼ੁਭਮ ਦੇ ਪਿਓ ਦੀ ਹੱਤਿਆ ਦੇ ਕਤਲ ਦਾ ਬਦਲਾ ਲਿਆ ਹੈ।