ਰਾਬੜੀ ਨੇ ਜੇਲ੍ਹ 'ਚ ਪਹੁੰਚਾਇਆ ਲਾਲੂ ਯਾਦਵ ਦਾ ਮਨਪਸੰਦ ਖਾਣਾ

ਜਦ ਤੋਂ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਰਾਂਚੀ ਦੀ ਜੇਲ੍ਹ ‘ਚ ਹਨ, ਉਹਨਾਂ ਨੇ ਪਰਿਵਾਰ ਵਾਲਿਆਂ ਨੂੰ ਸਭ ਤੋਂ ਜਿਆਦਾ ਚਿੰਤਾ ਉਹਨਾਂ ਦੇ ਭੋਜਨ ਨੂੰ ਲੈ ਕੇ ਹੁੰਦੀ ਹੈ। ਰਾਬੜੀ ਦੇਵੀ ਨੇ ਉਹਨਾਂ ਦਾ ਮਨਪਸੰਦ ਅਰਵਾ ਚਾਵਲ, ਦਾਲ, ਘਿਉ ਤੇ ਨਾਲ ਉਹਨਾਂ ਦੇ ਪਸੰਦ ਦੀਆਂ ਚੀਜ਼ਾਂ ਜੇਲ੍ਹ ‘ਚ ਭੇਜ ਦਿੱਤੀਆਂ ਹਨ। ਰਾਬੜੀ ਦੇਵੀ ਵੱਲੋਂ ਭੇਜਿਆ ਸਮਾਨ ਲਾਲੂ ਯਾਦਵ ਨੂੰ ਬੁੱਧਵਾਰ ਮਿਲਿਆ ਹੈ। ਫਿਲਹਾਲ ਰਾਂਚੀ ‘ਚ ਪਾਰਟੀ ਵਿਧਾਇਕ ਤੇ ਲਾਲੂ ਦੇ ਕਰੀਬੀ ਭੌਲਾ ਯਾਦਵ ੳੇੁਥੇ ਹੀ ਠਹਿਰੇ ਹੋਏ ਹਨ।

ਲਾਲੂ ਨੂੰ ਜੇਲ੍ਹ ਦੀ ਸਬਜ਼ੀ ਤੋਂ ਸ਼ਿਕਾਇਤ ਹੈ ਇਸ ਲਈ ਭੋਲਾ ਫਿਲਹਾਲ ਹਰ ਦਿਨ ਲਾਲੂ ਨੂੰ ਵੱਖ ਵੱਖ ਕਿਸਮ ਦੇ ਵਧੀਆਂ ਪਕਵਾਨ ਜੇਲ੍ਹ ‘ਚ ਭਿਜਾਵਾਉਂਦੇ ਹਨ। ਇਸ ਨਾਲ ਪਹਿਲਾਂ ਮੁਲਾਕਾਤਾਂ ਦੀ ਸੰਖਿਆ ਵਧਾਉਣ ਦੇ ਲਈ ਭੋਲਾ, ਝਾਰਖੰਡ ਰਾਜਦ ਮੁਖੀ ਅਨੁਪੂਰਨ ਦੇਵੀ ਦੇ ਨਾਲ ਵੀ ਮਿਲੇ ਸਨ ਪਰ ਉਹਨਾਂ ਨੇ ਜੇਲ੍ਹ ਮੈਨੁਅਲ ਤੇ ਮੀਡੀਆ ਦੀ ਅਸ਼ੰਕਾ ਨਾਲ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਹੁਣ ਪਾਰਟੀ ਨੇਤਾਵਾਂ ਨੂੰ ਸੋਮਵਾਰ ਦਾ ਇਤਜਾਰ ਹੈ ਕਿਉਕਿ ਉਸੇ ਦਿਨ ਲਾਲੂ ਯਾਦਵ ਆਪਣੇ ਤਿੰਨ ਸਮਰਥਕਾਂ ਨਾਲ ਮਿਲ ਸਕਦੇ ਹਨ।