ਜੈਪੁਰ: ਭਾਰਤੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਬਾਂਸਵਾਡ਼ਾ ਅਤੇ ਉਦੇਪੁਰ ਜ਼ਿਲ੍ਹਿਆਂ ਵਿੱਚ 11.48 ਕਰੋਡ਼ ਟਨ ਦੇ ਸੋਨੇ ਦੇ ਭੰਡਾਰ ਦਾ ਪਤਾ ਲਾਇਆ ਗਿਆ ਹੈ। ਵਿਭਾਗ ਦੇ ਸੀਨੀਅਰ ਅਫ਼ਸਰ ਕੁਟੁੰਬਾ ਰਾਵ ਨੇ ਜੈਪੁਰ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਰਾਜਸਥਾਨ ਵਿੱਚ ਸੋਨੇ ਦੀ ਖੋਜ ਦੀਆਂ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ।
ਉਦੇਪੁਰ ਅਤੇ ਬਾਂਸਵਾਡ਼ਾ ਜ਼ਿਲਿਆਂ ਵਿੱਚ ਭੂਕੀਆ ਡਗੋਚਾ ਇਲਾਕੇ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ।ਰਾਵ ਮੁਤਾਬਿਕ ਰਾਜਸਥਾਨ ਵਿੱਚ 2010 ਤੋਂ ਹੁਣ ਤੱਕ 8.11 ਕਰੋਡ਼ ਟਨ ਤਾਂਬੇ ਦੇ ਭੰਡਾਰ ਦਾ ਪਤਾ ਲਾਇਆ ਜਾ ਚੁੱਕਿਆ ਹੈ।ਇਸ ਤਾਂਬੇ ਦਾ ਔਸਤ ਪੱਧਰ 0.38 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਦੇਵਾ ਦਾ ਬੇਡ਼ਾ ਅਤੇ ਬਾਡ਼ਮੇਰ ਜ਼ਿਲ੍ਹੇ ਦੇ ਸਿਵਾਨਾ ਇਲਾਕੇ ਵਿੱਚ ਖਣਿਜਾਂ ਦੀ ਖੋਜ ਕੀਤੀ ਜਾ ਰਹੀ ਹੈ। ਰਾਵ ਨੇ ਇਹ ਵੀ ਦੱਸਿਆ ਕਿ ਰਾਜਸਥਾਨ ਵਿੱਚ 35.65 ਕਰੋਡ਼ ਟਨ ਦੇ ਸੀਸਾ-ਜਸਤਾ ਨਾਂਅ ਦੇ ਖਣਿਜ ਮਿਲੇ ਹਨ।