ਰਾਣਾ ਗੁਰਜੀਤ ਵੱਲੋਂ ਅਹੁਦੇ ਤੋਂ ਦਿੱਤਾ ਅਸਤੀਫਾ ਨਹੀਂ ਸਵੀਕਾਰ : ਕੈਪਟਨ

ਖਾਸ ਖ਼ਬਰਾਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਅਸਤੀਫਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਬਾਰੇ ਵਿਚਾਰ ਕਰਨ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 4 ਜਨਵਰੀ ਨੂੰ ਅਸਤੀਫ਼ਾ ਆ ਗਿਆ ਸੀ ਪਰ ਅਜੇ ਬਾਰੇ ਕੋਈ ਫੈਸਲਾ ਨਹੀਂ ਹੋਇਆ। ਕਾਬਲੇਗੌਰ ਹੈ ਕਿ ਰਾਣਾ ਗੁਰਜੀਤ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਸੇ ਚੈੱਨਲ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਅਸਤੀਫ਼ਾ ਭੇਜਿਆ ਹੈ। 

ਹੁਣ ਮੁੱਖ ਮੰਤਰੀ ਨੇ ਤੈਅ ਕਰਨਾ ਹੈ ਕਿ ਅਸਤੀਫ਼ਾ ਲੈਣਾ ਹੈ ਜਾਂ ਨਹੀਂ। ਰਾਣਾ ਉੱਤੇ ਆਪਣੇ ਚਹੇਤਿਆਂ ਦੇ ਨਾਮ ਉੱਤੇ ਮਾਇੰਨਗ ਦਾ ਬੇਨਾਮੀ ਠੇਕਾ ਲੈਣ ਦਾ ਇਲਜ਼ਾਮ ਤਾਂ ਵਿਰੋਧੀ ਦਲ ਲਾਉਂਦਾ ਹੀ ਸੀ ਪਰ ਪਿਛਲੇ ਹਫ਼ਤੇ ਈਡੀ ਨੇ ਰਾਣਾ ਗੁਰਜੀਤ ਦੇ ਬੇਟੇ ਨੂੰ ਵਿਦੇਸ਼ਾਂ ਤੋਂ ਚੰਦਾ ਜੁਟਾਉਣ ਦੇ ਮਾਮਲੇ ਵਿੱਚ ਸੰਮਨ ਕੀਤਾ ਸੀ। ਮੰਤਰੀ ਦੇ ਬੇਟੇ ਨੂੰ 17 ਜਨਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਹੈ।

ਕਾਂਗਰਸ ਦੇ ਆਲਾ ਕਮਾਨ ਦੀ ਵੀ ਪੂਰੇ ਮਾਮਲੇ ਉੱਤੇ ਨਜ਼ਰ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੰਤਰੀ-ਮੰਡਲ ਵਿਸਥਾਰ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ।