ਰਵੀਨਾ ਟੰਡਨ 'ਤੇ ਦਰਜ ਹੋਈ FIR, 'ਨੋ ਕੈਮਰਾ ਜੋਨ' 'ਚ ਕਰ ਰਹੀ ਸੀ ਸ਼ੂਟਿੰਗ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ 'ਤੇ ਬੁੱਧਵਾਰ ਨੂੰ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਲਿੰਗਰਾਜ ਮੰਦਿਰ ਪ੍ਰਸ਼ਾਸਨ ਨੇ ਦਰਜ ਕਰਾਇਆ ਹੈ। ਰਵੀਨਾ 'ਤੇ 'ਨੋ ਕੈਮਰਾ ਜੋਨ' 'ਚ ਇੱਕ ਵਿਗਿਆਪਨ ਲਈ ਸ਼ੂਟਿੰਗ ਕਰਨ ਦਾ ਇਲਜ਼ਾਮ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।