ਗੁਰੂਗ੍ਰਾਮ : ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਕਤਲ ਹੋਏ ਬੱਚੇ ਦੇ ਕੇਸ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੀ ਟੀਮ ਵਿੱਚੋਂ ਇੱਕ ਡਾ.ਦੀਪਕ ਮਾਥੁਰ ਨੇ ਦੱਸਿਆ ਹੈ ਕਿ ਬੱਚੇ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ। ਇਸ ਵਿੱਚ ਪੁਲਿਸ ਨੇ ਦੋਸ਼ੀ ਕੰਡਕਟਰ ਅਸ਼ੋਕ ਤੋਂ ਪੁੱਛਗਿਛ ਪੂਰੀ ਕਰ ਲਈ ਹੈ। ਏਸੀਪੀ ਬਿਰਮਜੀਤ ਸਿੰਘ ਨੇ ਦੱਸਿਆ ਹੈ ਕਿ ਅਸ਼ੋਕ ਨੇ ਹੀ ਬੱਚੇ ਦਾ ਕਤਲ ਕੀਤਾ ਸੀ।
ਦੱਸ ਦਈਏ ਕਿ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਸ਼ੁੱਕਰਵਾਰ ਨੂੰ (8 ਸਤੰਬਰ) ਨੂੰ 7 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਸ਼ਰੀਰ ਪਖਾਨੇ ਵਿੱਚੋਂ ਮਿਲਿਆ ਸੀ। ਪੋਸਟਮਾਰਟਮ ਰਿਪੋਰਟ ਅਤੇ ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬੱਚੇ ਦੇ ਗਲੇ ਉੱਤੇ ਚਾਕੂ ਦੇ ਦੋ ਨਿਸ਼ਾਨ ਮਿਲੇ ਹਨ। ਕਤਲ ਕਰਨ ਦੇ ਮਾਮਲੇ ‘ਚ ਕੰਡਕਟਰ ਅਸ਼ੋਕ ਤੋਂ ਇਲਾਵਾ ਹੋਰ ਕੋਈ ਸ਼ਾਮਿਲ ਨਹੀਂ ਹੈ।
ਪੁਲਿਸ ਕੰਡਕਟਰ ਅਸ਼ੋਕ ਤੋਂ ਕੀਤੀ ਪੁੱਛਗਿਛ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੈ।ਇਹ ਸਾਫ਼ ਹੈ ਕਿ ਬੱਚੇ ਦੇ ਕਤਲ ਲਈ ਅਸ਼ੋਕ ਹੀ ਜ਼ਿੰਮੇਵਾਰ ਹੈ। ਇਹ ਵੀ ਦੱਸ ਦਈਏ ਅਸ਼ੋਕ ਪਹਿਲਾਂ ਤੋਂ ਹੀ ਸਕੂਲ ਦੇ ਪਖਾਨੇ ‘ਚ ਮੌਜੂਦ ਸੀ। ਉਸ ਤੋਂ ਬਾਅਦ ਜਦੋਂ ਬੱਚਾ ਪਖਾਨੇ ਗਿਆ ਤਾਂ ਕੰਡਕਟਰ ਅਸ਼ੋਕ ਨੇ ਉਸ ਬੱਚੇ ਦਾ ਕਤਲ ਕਰ ਦਿੱਤਾ। ਇਸ ਮਾਮਲੇ ‘ਚ ਸਕੂਲ ਦੀ ਲਾਪਰਵਾਹੀ ਇੱਕ ਵੱਖ ਸਮੱਸਿਆ ਹੈ। ਬੱਚੇ ਦੇ ਪਿਤਾ ਵਰੁਣ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਸੀ।
ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ। ਉਹ ਪਟੀਸ਼ਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ ਪੁਲਿਸ ਕਮਿਸ਼ਨਰ ਪੁਲਿਸ ਟੀਮ ਅਤੇ ਫੋਰੈਂਸਿਕ ਟੀਮ ਦੇ ਨਾਲ ਸਕੂਲ ‘ਚ ਪੁੱਜੀ ਤੇ ਜਾਂਚ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀ ਗਵਾਹਾਂ ਤੋਂ ਪੁੱਛਗਿਛ ਕੀਤੀ ਹੈ ਤੇ ਇੱਥੇ ਸਾਡੀ ਟੀਮ ਨੇ ਕਈ ਸਬੂਤ ਵੀ ਇਕੱਠੇ ਕੀਤੇ ਹਨ। ਜੋ ਇਸ ਕੇਸ ਨਾ ਸੰਬੰਧਤ ਹਨ।