ਰਿਲਾਇੰਸ ਜੀਓ iPhone X ਖਰੀਦਣ ਉੱਤੇ ਦੇ ਰਿਹੈ 70 ਫੀਸਦੀ ਬਾਇਬੈਕ ਆਫਰ

ਰਿਲਾਇੰਸ ਜੀਓ ਭਾਰਤ ਵਿੱਚ ਆਈਫ਼ੋਨ ਪ੍ਰੇਮੀਆਂ ਨੂੰ ਨਵੇਂ ਆਈਫ਼ੋਨ X ਖ਼ਰੀਦਣ ਦਾ ਬਿਹਤਰੀਨ ਮੌਕਾ ਦੇ ਰਿਹਾ ਹੈ। ਇਸ ਆਈਫ਼ੋਨ 'ਤੇ ਜੀਓ 70% ਤਕ ਦਾ ਬਾਇਬੈਕ ਆਫ਼ਰ ਦੇ ਰਿਹਾ ਹੈ। ਇਸ ਦੇ ਪ੍ਰੀ-ਆਡਰ ਸਿਰਫ਼ 1,999 ਰੁਪਏ ਵਿੱਚ ਦਿੱਤੇ ਜਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਜੀਓ ਦਾ ਇਹ ਬਾਇਬੈਕ ਆਫ਼ਰ ਪਾਉਣ ਲਈ ਤੁਹਾਨੂੰ ਆਈਫ਼ੋਨ ਐਕਸ ਰਿਲਾਇੰਸ ਸਟੋਰ, ਜੀਓ ਦੀ ਵੈੱਬਸਾਈਟ, ਮਾਈਜੀਓ ਐਪ ਜਾਂ ਅਮੇਜ਼ਨ 'ਤੇ ਜਾ ਕੇ ਇਸ ਨੂੰ ਬੁੱਕ ਕਰਨਾ ਹੋਵੇਗਾ। 

ਇਹ ਆਫ਼ਰ 29 ਸਤੰਬਰ ਤੋਂ ਲੈ ਕੇ 31 ਦਸੰਬਰ ਤਕ ਜਾਰੀ ਰਹੇਗਾ। ਰਿਲਾਇੰਸ ਜੀਓ ਦਾ ਇਹ ਬਾਇਬੈਕ ਆਫ਼ਰ iPhone X ਦੀ ਕੀਮਤ ਦਾ 70% ਹਿੱਸਾ ਤੁਹਾਨੂੰ ਵਾਪਸ ਦੇ ਰਿਹਾ ਹੈ। ਇਸ ਆਫ਼ਰ ਨੂੰ ਪਾਉਣ ਲਈ ਤੁਹਾਨੂੰ ਜੀਓ ਦਾ 799 ਜਾਂ ਇਸ ਤੋਂ ਮਹਿੰਗਾ ਪਲਾਨ ਚੁਣਨਾ ਹੋਵੇਗਾ। ਬਾਇਬੈਕ ਆਫ਼ਰ ਵਿੱਚ ਤੁਹਾਨੂੰ 12 ਮਹੀਨੇ ਬਾਅਦ ਆਪਣਾ ਆਈਫ਼ੋਨ ਵਾਪਸ ਕਰਨ 'ਤੇ ਇਹ ਪੈਸੇ ਮਿਲਣਗੇ। 

ਇਸ ਦਾ ਮਤਲਬ ਹੈ ਕਿ ਅਗਲੇ ਇੱਕ ਸਾਲ ਤਕ ਤੁਹਾਨੂੰ 799 ਦਾ ਰੀਚਾਰਜ ਕਰਨਾ ਹੋਵੇਗਾ ਤੇ ਸਾਲ ਬਾਅਦ ਤੁਸੀਂ ਜਦੋਂ iPhone X ਨੂੰ ਵਾਪਸ ਕਰੋਗੇ ਤਾਂ ਤੁਹਾਨੂੰ ਇਸ ਦੀ ਕੀਮਤ ਦਾ 70 ਫ਼ੀਸਦੀ ਰਕਮ ਵਾਪਸ ਮਿਲੇਗੀ। ਰਿਲਾਇੰਸ ਜੀਓ ਵੱਲੋਂ ਇੱਕ ਖ਼ਾਸ ਸ਼ਰਤ ਇਹ ਵੀ ਰੱਖੀ ਹੋਈ ਹੈ ਕਿ ਵਾਪਸੀ ਸਮੇਂ ਗਾਹਕ ਫ਼ੋਨ ਦੇ ਨਾਲ-ਨਾਲ ਇਸ ਦਾ ਡੱਬਾ ਤੇ ਹੋਰ ਅਸੈਸਰੀਜ਼ ਵੀ ਨਾਲ ਹੀ ਵਾਪਸ ਕਰੇਗਾ ਤੇ ਨਾਲ ਹੀ ਫ਼ੋਨ ਖ਼ਰਾਬ ਵੀ ਨਹੀਂ ਹੋਣਾ ਚਾਹੀਦਾ। 

ਜੇਕਰ 1 ਸਾਲ ਵਿੱਚ ਫ਼ੋਨ ਖ਼ਰਾਬ ਹੋ ਜਾਂਦਾ ਹੈ ਤਾਂ ਕੰਪਨੀ ਵਾਪਸ ਨਹੀਂ ਲਵੇਗੀ। ਜੇਕਰ ਤੁਸੀਂ 12 ਮਹੀਨੇ ਤਕ 799 ਰੁਪਏ ਦੇ ਪਲਾਨ ਵਰਤੋਗੇ ਤਾਂ ਤੁਹਾਨੂੰ ਕੁੱਲ 9,588 ਰੁਪਏ ਅਦਾ ਕਰਨੇ ਹੋਣਗੇ। 799 ਰੁਪਏ ਦੇ ਪਲਾਨ ਵਿੱਚ 3 ਜੀ.ਬੀ. ਡੇਟਾ ਹਰ ਦਿਨ ਤੇ ਅਸੀਮਤ ਕਾਲਿੰਗ ਦਿੱਤੀ ਜਾ ਰਹੀ ਹੈ। ਇਹ ਪਲੈਨ 28 ਦਿਨ ਦੀ ਮਿਆਦ ਨਾਲ ਆਵੇਗਾ।