ਨਵੀਂ ਦਿੱਲੀ : ਬਾਲੀਵੁੱਡ ਫਿਲਮਾਂ ਦੇ ਦਿੱਗਜ ਨਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਮਹਾਨਾਇਕ ਅਮਿਤਾਭ ਬੱਚਨ ਤੇ ਰੋਮਾਂਟਿਕ ਹੀਰੋ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਅਦਾਕਾਰ ਰਿਸ਼ੀ ਕਪੂਰ ਲਗਭਗ 27 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਮੁੱਖ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ।
ਦੋਹਾਂ ਨੇ ਹੀ ਆਖਿਰੀ ਵਾਰ ਸਾਲ 1991 'ਚ ਆਈ ਫਿਲਮ 'ਅਜੂਬਾ' 'ਚ ਲੀਡ ਐਕਟਿੰਗ ਕਰਦੇ ਹੋਏ ਸਕ੍ਰੀਨ ਸ਼ੇਅਰ ਕੀਤੀ ਸੀ। ਫਿਲਮ '102 ਨਾਟ ਆਊਟ' 'ਚ ਦੋਵੇਂ ਇੱਕਠੇ ਵੱਖਰੇ ਅੰਦਾਜ਼ 'ਚ ਦਿਖਾਈ ਦੇਣ ਵਾਲੇ ਹਨ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਰਿਸ਼ੀ ਕਪੂਰ ਤੇ ਬਿੱਗ ਬੀ 'ਓਲਡੇਜ ਹੋਮ' ਦੀ ਕਹਾਣੀ ਨੂੰ ਮਸਤੀ ਭਰੇ ਅੰਦਾਜ਼ ਨੂੰ ਲੈ ਕੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ 'ਓਹ ਮਾਏ ਗੌਡ' ਦੇ ਨਿਰਦੇਸ਼ਕ ਉਮੇਸ਼ ਸ਼ੁਕਲਾ ਇਸ ਫਿਲਮ ਨੂੰ ਬਣਾ ਰਹੇ ਹਨ। ਟੀਜ਼ਰ 'ਚ ਅਮਿਤਾਭ ਤੇ ਰਿਸ਼ੀ ਕਾਫੀ ਮਸਤੀ ਕਰਦੇ ਹੋਏ ਦਿਖ ਰਹੇ ਹਨ। ਫਿਲਮ 'ਚ ਪਿਤਾ-ਬੇਟੇ ਦੇ ਰਿਸ਼ਤਿਆਂ ਨੂੰ ਦਿਖਾਇਆ ਗਿਆ ਹੈ। ਇਹ ਫਿਲਮ ਇਸੇ ਸਾਲ 4 ਮਈ 2018 ਨੂੰ ਰਿਲੀਜ਼ ਹੋਵੇਗੀ।