ਰੋਬੋਟ ਨੂੰ ਨਾਗਰਿਕਤਾ ਦੇਣ ਵਾਲਾ ਸਊਦੀ ਅਰਬ ਪਹਿਲਾ ਦੇਸ਼

ਖਾਸ ਖ਼ਬਰਾਂ

ਦਿੱਲੀ : ਯੰਤਰ ਰੂਪ ਮਾਨਵ ‘ਰੋਬੋਟ’ ਦੀ ਇਨਸਾਨਾਂ ਨਾਲ ਸ਼ਾਇਦ ਇਹ ਨਵੀਂ ਦੌੜ ਹੈ। ਹੁਣ ਰੋਬੋਟ ‘ਸੋਫੀਆ’ ਨੂੰ ਹੀ ਲਵੋ। ਸੋਫੀਆ ਕਿਸੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਪਹਿਲੀ ਰੋਬੋਟ ਬਣ ਗਈ ਹੈ।

ਧਾਤੂ ਦੇ ਕੁਝ ਟੁੱਕੜਿਆਂ ਨਾਲ ਬਣੀ ਸੋਫੀਆ (ਹਿਊਮਨਾਇਡ ਆਰਟੀਫਿਸ਼ੀਅਲ ਇੰਟੈਲੀਜੈਂਸ ਰੋਬੋਟ) ਨੇ ਸਾਊਦੀ ਅਰਬ ‘ਚ 85 ਦੇਸ਼ਾਂ ਨਾਲ ਜੁੱਟੇ ਨਿਵੇਸ਼ਕਾਂ ਦੇ ਸੰਮੇਲਨ ‘ਚ ਖ਼ੁਦ ਨੂੰ ਸਾਊਦੀ ਨਾਗਰਿਕਤਾ ਮਿਲਣ ਦਾ ਐਲਾਨ ਕੀਤਾ।