ਰੋਹਿਤ ਸ਼ਰਮਾ ਨੇ ਸੀਰੀਜ਼ ਜਿੱਤਣ ਤੋਂ ਬਾਅਦ ਗੇਂਦਬਾਜ਼ਾਂ ਦੀ ਰੱਜ ਕੇ ਕੀਤੀ ਤਾਰੀਫ

ਖਾਸ ਖ਼ਬਰਾਂ

ਕੇਪਟਾਉਨ : ਭਾਰਤ ਨੇ ਓਪਨਰ ਸ਼ਿਖਰ ਧਵਨ (47) ਅਤੇ ਸੁਰੇਸ਼ ਰੈਨਾ (43) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਬਾਅਦ ਗੇਂਦਬਾਜ਼ਾਂ ਦੇ ਕਸੇ ਹੋਏ ਪ੍ਰਦਰਸ਼ਨ ਨਾਲ ਸ਼ਨੀਵਾਰ ਨੂੰ ਦੱਖਣ ਅਫਰੀਕਾ ਨੂੰ ਤੀਜੇ ਅਤੇ ਅੰਤਿਮ ਟੀ-20 ਮੈਚ ਵਿੱਚ ਸੱਤ ਦੌੜਾਂ ਨਾਲ ਹਰਾਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ । 


ਭਾਰਤ ਨੇ ਇਸ ਤਰ੍ਹਾਂ ਦੱਖਣੀ ਅਫਰੀਕਾ ਦੀ ਜ਼ਮੀਨ ਉੱਤੇ ਵਨਡੇ ਅਤੇ ਟੀ-20 ਸੀਰੀਜ਼ ਪਹਿਲੀ ਵਾਰ ਜਿੱਤਣ ਦਾ ਇਤਿਹਾਸ ਰਚ ਦਿੱਤਾ । ਭਾਰਤ ਨੇ ਇਸ ਤੋਂ ਪਹਿਲੇ ਵਨਡੇ ਸੀਰੀਜ਼ 5-1 ਨਾਲ ਜਿੱਤੀ ਸੀ । ਤੀਜੇ ਟੀ-20 ਵਿੱਚ ਭਾਰਤ ਦੇ ਕਾਰਜਵਾਹਕ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਦਾ ਸਕੋਰ ਥੋੜ੍ਹਾ ਘੱਟ ਸੀ, ਪਰ ਗੇਂਦਬਾਜ਼ਾਂ ਨੇ ਇੱਕ ਵਾਰ ਫਿਰ ਤੋਂ ਚੰਗਾ ਪ੍ਰਦਰਸ਼ਨ ਕੀਤਾ ।   


ਮੈਚ ਜਿੱਤਣ ਦੇ ਬਾਅਦ ਰੋਹਿਤ ਨੇ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਅਸੀਂ ਜੋ ਸਕੋਰ ਚਾਹੁੰਦੇ ਸੀ, ਉਸ ਤੋਂ ਸਕੋਰ 15 ਦੌੜਾਂ ਘੱਟ ਸੀ, ਕਿਉਂਕਿ ਜਿਸ ਤਰ੍ਹਾਂ ਨਾਲ ਫਰਸਟ ਹਾਫ ਚਲਾ ਗਿਆ, ਮੈਂ ਸੋਚਿਆ ਕਿ ਅੰਤ ਵਿੱਚ ਅਸੀਂ ਆਪਣਾ ਰਸਤਾ ਗੁਆ ਬੈਠੇ । ਦਰਅਸਲ, ਇਹ ਗੱਲਾਂ ਹੁੰਦੀਆਂ ਹਨ ਅਤੇ ਅਸੀਂ ਇਸ ਤੋਂ ਸਿਖਦੇ ਹਾਂ । ਮੈਨੂੰ ਉਮੀਦ ਹੈ ਕਿ ਖੇਡ ਸਾਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਂਦਾ ਹੈ । ਅਸੀਂ ਕੁਝ ਪਲੈਨਜ਼ 'ਤੇ ਚਰਚਾ ਕੀਤੀ ਅਤੇ ਅੱਜ ਇਹ ਕੰਮ ਕੀਤਾ । 

ਅਸੀਂ ਇਹ ਪਲੈਨ ਕੀਤਾ ਕਿ ਗੇਂਦ ਨੂੰ ਸਟੰਪ ਉੱਤੇ ਰੱਖਣਾ ਹੈ ਅਤੇ ਪਹਿਲਾਂ ਛੇ ਓਵਰ ਤੱਕ ਅਸੀਂ ਇਸ ਨੂੰ ਬਰਕਰਾਰ ਰੱਖਿਆ । ਇਸ ਮੁਕਾਬਲੇ ਵਿੱਚ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ । ਅਸੀਂ ਪੂਰੀ ਸੀਰੀਜ਼ ਦੇ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ । ਅਸੀਂ ਕਿਸੇ ਵੀ ਚੀਜ਼ ਤੋਂ ਪਿੱਛੇ ਨਹੀਂ ਹਟਦੇ ਅਤੇ ਇਹੋ ਕਾਰਨ ਹੈ ਕਿ ਅੱਜ ਅਸੀਂ ਇੱਥੇ ਜੇਤੂ ਦੇ ਰੂਪ ਵਿੱਚ ਖੜ੍ਹੇ ਹਾਂ ।''