Rotomac ਦੀ ਕਹਾਣੀ ਖਤਮ, ਹੁਣ ਬੰਦ ਹੋਣ ਜਾ ਰਹੀ ਹੈ ਕੰਪਨੀ

ਖਾਸ ਖ਼ਬਰਾਂ

ਨਵੀਂ ਦਿੱਲੀ : ਦੇਸ਼ ਦੇ ਬੈਂਕਾਂ ਨੇ ਸ਼ੁਕਰਵਾਰ ਨੂੰ ਇਕ ਠੋਸ ਮਿਸਾਲ ਪੇਸ਼ ਕਰਦੇ ਹੋਏ ਧੋਖਾਧੜੀ ਦੇ ਦੋਸ਼ੀ ਸੰਸਥਾਨ ਮਾਲਕਾਂ ਨੂੰ ਟਰਨਅਰਾਉਂਡ ਪਲਾਂਸ ਵਿਚ ਭਾਗੀਦਾਰੀ ਤੇ ਰੋਕ ਲਗਾ ਦਿੱਤੀ ਹੈ। ਬੈਂਕਾਂ ਨੇ ਪਹਿਲੀ ਵਾਰ ਦੋ ਰੋਟੋਮੈਕ ਗਰੁੱਪ ਕੰਪਨੀਆਂ ਨੂੰ ਡੇਟ ਰੀਕਾਸਟ ਪ੍ਰੋਗਰਾਮ ਵਿਚ 90 ਦਿਨਾਂ ਦਾ ਐਕਸਟੈਨਸ਼ਨ ਦੇਣ ਤੋਂ ਮਨ੍ਹਾ ਕਰ ਦਿਤਾ ਹੈ। ਇਨ੍ਹਾਂ ਦੋਹਾਂ ਕੰਪਨੀਆਂ ‘ਤੇ ਬੈਂਕਾਂ ਦਾ 4,000 ਕਰੋੜ ਰੁਪਏ ਬਾਕੀ ਹਨ।