ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੀ ਕਰੋੜਾਂ ਦੀ ਜਾਇਦਾਦ ਬਾਰੇ ਵਿਜੀਲੈਂਸ ਵੱਲੋਂ ਵੱਡਾ ਖੁਲਾਸਾ

ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੀ ਕਰੋੜਾਂ ਦੀ ਜਾਇਦਾਦ ਦਾ ਵਿਜੀਲੈਂਸ ਬਿਉਰੋ ਪਟਿਆਲਾ ਨੇ ਖੁਲਾਸਾ ਕੀਤਾ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਪਟਿਆਲਾ ਵਲੋਂ ਦਾਇਰ ਕੀਤੀ ਰਿਪੋਰਟ ‘ਚ ਦੱਸਿਆ ਕਿ ਸਾਬਕਾ ਐਸ.ਐਸ.ਪੀ. ਗਰੇਵਾਲ ਵਲੋਂ ਆਪਣੇ ਪਰਿਵਾਰਕ ਅਤੇ ਰਿਸ਼ਤੇਦਾਰਾਂ ਦੇ ਨਾਂਅ ‘ਤੇ ਵੱਖ-ਵੱਖ ਥਾਵਾਂ ‘ਤੇ ਜਾਇਦਾਦ ਤਿਆਰ ਕੀਤੀ ਗਈ ਹੈ। 

ਜਿਸ ‘ਚ ਆਪਣੇ ਕਿਸੇ ਕਰੀਬੀ ਹਰਵਿੰਦਰ ਸਿੰਘ ਦੇ ਨਾਂਅ ‘ਤੇ 85 ਲੱਖ ਰੁਪਏ ਦੀ ਜ਼ਮੀਨ ਖ਼ਰੀਦੀ, ਮਹੇਸ਼ਇੰਦਰ ਦੇ ਨਾਂਅ ‘ਤੇ 31 ਲੱਖ, ਜਸਵਿੰਦਰ ਸਿੰਘ ਦੇ ਨਾਂਅ ‘ਤੇ 25 ਲੱਖ ਰੁਪਏ ਦੀ ਜ਼ਮੀਨ ਖ਼ਰੀਦੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਐੱਸ.ਐੱਸ.ਪੀ. ਦੀ ਪਤਨੀ ਜਸਵਿੰਦਰ ਕੌਰ ਦੇ ਨਾਂਅ 4,38,163 ਰੁਪਏ ਜਮ੍ਹਾਂ ਹਨ ਅਤੇ ਉਨ੍ਹਾਂ ਵੱਲੋਂ 5 ਕਿੱਲੋ ਸੋਨੇ ਦੇ ਗਹਿਣੇ ਖ਼ਰੀਦੇ ਹਨ।

 ਜਿਸ ਦੀ ਕੀਮਤ ਡੇਢ ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਵਿਜੀਲੈਂਸ ਰਿਪੋਰਟ ‘ਚ ਇਸ ਤੋਂ ਇਲਾਵਾ ਵੀ ਕਾਫ਼ੀ ਜਾਇਦਾਦ ਦਾ ਹਵਾਲਾ ਦਿੱਤਾ ਗਿਆ ਹੈ। ਵਿਜੀਲੈਂਸ ਬਿਊਰੋ ਪਟਿਆਲਾ ਵਲੋਂ ਸੁਰਜੀਤ ਸਿੰਘ ਗਰੇਵਾਲ ਦੇ ਖ਼ਿਲਾਫ਼ 21 ਦਸੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। 

ਜਿਸ ‘ਚ ਪੁਲਿਸ ਦਾ ਕਹਿਣਾ ਸੀ ਕਿ ਸਾਬਕਾ ਐੱਸ.ਐੱਸ.ਪੀ. ਗਰੇਵਾਲ ਵਲੋਂ ਆਪਣੀ ਨੌਕਰੀ ਦੇ ਅਖੀਰਲੇ 15 ਸਾਲਾਂ ‘ਚ ਆਮਦਨ ਨਾਲੋਂ 10 ਕਰੋੜ ਰੁਪਏ ਦੀ ਵੱਧ ਜਾਇਦਾਦ ਬਣਾਈ ਗਈ ਹੈ। ਵਿਜੀਲੈਂਸ ਪੜਤਾਲ ਤੋਂ ਬਾਅਦ ਇਸ ਰਕਮ ‘ਚ ਕਾਫ਼ੀ ਵਾਧਾ ਹੋਣ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਸਾਬਕਾ ਐੱਸ.ਐੱਸ.ਪੀ. ਗਰੇਵਾਲ ਪੁਲਿਸ ਦੀ ਗ੍ਰਿਫਤ ‘ਚੋਂ ਅਜੇ ਬਾਹਰ ਹੈ।