ਸਾਬਰ ਕੋਟੀ ਦੀ ਦੇਹਾਂਤ ਤੋਂ ਪਹਿਲਾਂ ਅਜਿਹੀ ਹੋ ਗਈ ਸੀ ਹਾਲਤ

ਖਾਸ ਖ਼ਬਰਾਂ

ਪਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦਿਹਾਂਤ ਹੋਣ ਦੀ ਦੁੱਖ ਭਰੀ ਖਬਰ ਨਾਲ ਪਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਸਾਬਰ ਕੋਟੀ ਲੰਬੇ ਸਮੇਂ ਤੋਂ ਬੀਮਾਰ ਸਨ। ਸਾਬਰ ਕੋਟੀ ਨੇ ਕਈ ਪੰਜਾਬੀ ਗੀਤਾਂ ਨਾਲ ਪਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਸੀ।

ਉਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਵੀ ਆਪਣੀ ਆਵਾਜ਼ 'ਚ ਕਈ ਗੀਤ ਦਿੱਤੇ ਸਨ। ਉਨ੍ਹਾਂ ਦੀ ਕਮੀ ਨੂੰ ਕਦੇ ਵੀ ਪਾਲੀਵੁੱਡ ਇੰਡਸਟਰੀ 'ਚ ਪੂਰਾ ਨਹੀਂ ਕੀਤਾ ਜਾ ਸਕਦਾ।