ਪਿਆਜ਼ ਅਤੇ ਟਮਾਟਰਾਂ ਦੇ ਭਾਅ 50 ਫੀਸਦੀ ਘਟ ਗਏ ਹਨ। ਸਰਦੀ ਦੇ ਮੌਸਮ ਦੀਆਂ ਸਬਜ਼ੀਆਂ ਦੇ ਭਾਅ ਵੀ ਕਾਫੀ ਹੇਠਾਂ ਆ ਗਏ ਹਨ। ਇਨ੍ਹੀਂ ਦਿਨੀਂ ਸਾਰੀਆਂ ਮੰਡੀਆਂ ਵਿਚ ਸਬਜ਼ੀਆਂ ਦੀ ਸਪਲਾਈ ਸੁਚਾਰੂ ਹੋ ਗਈ ਹੈ, ਜਿਸ ਕਾਰਨ ਭਾਅ ਹੇਠਾਂ ਆ ਗਏ ਹਨ।
ਜੋ ਪਿਆਜ਼ ਪਹਿਲਾਂ 60 ਰੁਪਏ ਪ੍ਰਤੀ ਕਿਲੋ ਮਿਲਦੇ ਸਨ, ਹੁਣ 40 ਰੁਪਏ ਮਿਲ ਰਹੇ ਹਨ। 80 ਰੁਪਏ ਕਿਲੋ ਮਿਲਣ ਵਾਲੇ ਟਮਾਟਰ ਹੁਣ 20 ਤੋਂ 30 ਰੁਪਏ ਮਿਲ ਰਹੇ ਹਨ। 40 ਰੁਪਏ ਕਿਲੋ ਮਿਲਣ ਵਾਲੀ ਫੁੱਲ ਗੋਭੀ ਹੁਣ 20 ਤੋਂ 25 ਰੁਪਏ ਮਿਲ ਰਹੀ ਹੈ।
ਹੁਸ਼ਿਆਰਪੁਰ ਦੇ ਮੰਡੀ ਵਪਾਰੀਆਂ ਨੇ ਦੱਸਿਆ ਕਿ ਪਹਿਲਾਂ ਰਾਜਸਥਾਨ ਦਾ ਟਮਾਟਰ ਆਉਣਾ ਬੰਦ ਹੋ ਗਿਆ ਸੀ, ਜਿਸ ਕਾਰਨ ਇਨ੍ਹਾਂ ਦੇ ਭਾਅ ਵਧ ਗਏ ਸਨ। ਹੁਣ ਲੋਕਲ ਫ਼ਸਲ ਆਉਣ ਨਾਲ ਰਾਜਸਥਾਨ ਦੀ ਸਪਲਾਈ ਵੀ ਸੁਚਾਰੂ ਹੋ ਗਈ ਹੈ। ਇਸੇ ਤਰ੍ਹਾਂ ਨਾਸਿਕ ਦਾ ਪਿਆਜ਼ ਵੀ ਮੰਡੀਆਂ 'ਚ ਪਹੁੰਚ ਗਿਆ ਹੈ, ਜਿਸ ਕਾਰਨ ਪਿਆਜ਼ ਦੇ ਭਾਅ ਵੀ ਕਾਫੀ ਹੇਠਾਂ ਆ ਗਏ ਹਨ।