ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਫ਼ੋਟੋ, ਵੀਡੀਓ ਤੇ ਮੈਸੇਜ ਵਾਇਰਲ ਹੁੰਦੇ ਹਨ। ਵਾਇਰਲ ਹੋ ਰਹੇ ਇਨ੍ਹਾਂ ਫ਼ੋਟੋ, ਵੀਡੀਓ ਰਾਹੀਂ ਕਈ ਦਾਅਵੇ ਵੀ ਕੀਤੇ ਜਾਂਦੇ ਹਨ। ਸਭ ਤੋਂ ਨਵਾਂ ਤੇ ਹੈਰਾਨ ਕਰਨ ਵਾਲਾ ਦਾਅਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਸੰਜੇ ਸਿੰਘ ਦੇ ਪਾਸਪੋਰਟ ਨੂੰ ਲੈ ਕੇ ਹੋ ਰਿਹਾ ਹੈ। ਸੰਜੇ ਸਿੰਘ ਦੇ ਪਾਸਪੋਰਟ ਨੂੰ ਲੈ ਕੇ ਦਿੱਲੀ ਸਰਕਾਰ ਵਿੱਚ ਮੰਤਰੀ ਰਹੇ ਕਪਿਲ ਮਿਸ਼ਰਾ ਨੇ ਦੋ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਹੈ।
ਕਪਿਲ ਨੇ ਸੰਜੇ ਸਿੰਘ ਦੇ ਇਹ ਦੋਵੇਂ ਪਾਸਪੋਰਟ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਲਿਖਿਆ- ਰਾਜ ਸਭਾ ਉਮੀਦਵਾਰ ਸੰਜੇ ਸਿੰਘ ਦੇ ਕਈ ਪਾਸਪੋਰਟ। ਕਪਿਲ ਮਿਸ਼ਰਾ ਨੇ ਸੰਜੇ ਸਿੰਘ ਦੇ ਪਾਸਪੋਰਟ ‘ਤੇ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦੇ ਪਾਸਪੋਰਟ ਦੀ ਵੈਲੀਡਿਟੀ ਸਿਰਫ਼ ਇੱਕ ਸਾਲ ਲਈ ਹੀ ਕਿਉਂ ਹੈ ਜਦਕਿ ਮੁਲਕ ਦੇ ਆਮ ਲੋਕਾਂ ਲਈ ਇਹ 10 ਸਾਲ ਹੁੰਦੀ ਹੈ। ਕਪਿਲ ਦਾ ਦਾਅਵਾ ਹੈ ਕਿ ਸਿਰਫ਼ ਇੱਕ ਸਾਲ ਵੈਲੀਡਿਟੀ ਵਾਲਾ ਪਾਸਪੋਰਟ ਸ਼ੱਕੀ ਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ।
ਨਿਊਜ਼ ਚੈੱਨਲ ਦੁਆਰਾ ਕਪਿਲ ਮਿਸ਼ਰਾ ਦੇ ਦਾਅਵੇ ਦੀ ਪੜਤਾਲ ਕੀਤੀ। ਸਾਬਕਾ ਚੀਫ਼ ਪਾਸਪੋਰਟ ਅਫ਼ਸਰ ਸ਼ਸ਼ਾਂਕ ਨੇ ਦੱਸਿਆ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਪਾਸਪੋਰਟ ਦੀ ਵੈਲੀਡਿਟੀ ਇੱਕ ਸਾਲ ਹੋ ਸਕਦੀ ਹੈ। ਪਹਿਲੇ ਜਿਹੜੇ ਸੱਕੀ ਹੁੰਦੇ ਹਨ ਤੇ ਦੂਜੇ ਉਹ ਜਿਨ੍ਹਾਂ ਨੂੰ ਪਾਸਪੋਰਟ ਜਲਦੀ ਚਾਹੀਦਾ ਹੁੰਦਾ ਹੈ।
ਇਸ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਇੱਕ ਪਾਸਪੋਰਟ ਜੇਕਰ ਇੱਕ ਸਾਲ ਲਈ ਮਿਲਿਆ ਹੁੰਦਾ ਹੈ ਤਾਂ ਅਗਲੇ ਸਾਲ ਨਵਾਂ ਮਿਲ ਜਾਂਦਾ ਹੈ। ਉਸ ‘ਤੇ ਵੀ ਇੱਕ ਸਾਲ ਦੀ ਵੈਲੀਡਿਟੀ ਹੁੰਦੀ ਹੈ। ਮੇਰੇ ਕੋਲ ਤਿੰਨ ਪਾਸਪੋਰਟ ਹਨ। ਪਹਿਲੇ ਦੀ ਵੈਲੀਡਿਟੀ 10 ਸਾਲ ਸੀ, ਫਿਰ ਮੇਰੇ ‘ਤੇ ਕਈ ਕੇਸ ਦਰਜ ਹੋ ਗਏ।
ਜਿਸ ਤੋਂ ਬਾਅਦ ਹੁਣ ਵੈਲੀਡਿਟੀ ਇੱਕ ਸਾਲ ਕਰ ਦਿੱਤੀ ਗਈ। ਇਹ ਸਾਰੇ ਕਾਨੂੰਨੀ ਬਣੇ ਹਨ। ਪਹਿਲਾਂ ਤਾਂ ਐਕਸਪਾਇਰ ਹੋ ਚੁੱਕਿਆ ਹੈ, ਇਸ ਲਈ ਨਵਾਂ ਜਾਰੀ ਕੀਤਾ ਗਿਆ ਸੀ। ਸੰਜੇ ਸਿੰਘ ‘ਤੇ ਕੇਸ ਚੱਲ ਰਹੇ ਹਨ ਇਸ ਲਈ ਇੱਕ ਸਾਲ ਦੀ ਵੈਲੀਡਿਟੀ ਵਾਲਾ ਪਾਸਪੋਰਟ ਦਿੱਤੀ ਗਿਆ ਹੈ। ਦੋ ਪਾਸਪੋਰਟ ਵਾਲਾ ਦਾਅਵਾ ਝੂਠਾ ਸਾਬਤ ਹੋਇਆ।