ਸਾਹਮਣੇ ਆਇਆ ਸੱਚ, ਕਿਉਂ ਦੱਖਣੀ ਅਫਰੀਕਾ ਤੋਂ ਹਾਰ ਚਾਹੁੰਦੇ ਸਨ ਵਿਰਾਟ

ਖਾਸ ਖ਼ਬਰਾਂ

ਅਨੁਸ਼ਕਾ ਸ਼ਰਮਾ ਨਾਲ ਵਿਆਹ ਦੇ ਬਾਅਦ ਵਿਰਾਟ ਦੀ ਅਗਵਾਈ ਵਿੱਚ ਟੀਮ ਇੰਡੀਆ ਨੂੰ ਸੀਰੀਜ ਵਰਗੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਖਣੀ ਅਫਰੀਕਾ ਤੋਂ ਹਾਰ ਦੇ ਬਾਅਦ ਲੋਕ ਵਿਰਾਟ ਤੋਂ ਜ਼ਿਆਦਾ ਅਨੁਸ਼ਕਾ ਤੇ ਗੁੱਸਾ ਹਨ। ਉਹ ਇਸ ਲਈ ਕਿਉਂਕਿ, ਪਹਿਲਾਂ ਵੀ ਅਨੁਸ਼ਕਾ ਨੂੰ ਹੀ ਟੀਮ ਇੰਡੀਆ ਦੀ ਹਾਰ ਦਾ ਕਾਰਨ ਮੰਨਿਆ ਜਾਂਦਾ ਰਿਹਾ ਹੈ। ਖੈਰ ਵਿਰਾਟ ਨੇ ਖੋਲਿਆ ਰਾਜ ਕਿ, ਉਹ ਕਿਉਂ ਦੱਖਣੀ ਅਫਰੀਕਾ ਤੋਂ ਹਾਰ ਚਾਹੁੰਦੇ ਸਨ।

ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਹੋਏ ਪਹਿਲੇ ਟੈਸਟ ਮੈਚ ‘ਚ ਟੀਮ ਇੰਡੀਆ ਨੂੰ 72 ਸਕੋਰਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਗੇਦਬਾਜ਼ਾਂ ਨੇ ਦੂਸਰੀ ਪਾਰੀ ‘ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਅਫਰੀਕੀ ਟੀਮ ਨੂੰ ਮਹਿਜ 130 ਸਕੋਰ ‘ਤੇ ਸਮੇਟ ਦਿੱਤਾ। ਉਧਰ 208 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 42.4 ਓਵਰਾਂ ਵਿਚ ਹੀ 135 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਖਣੀ ਅਫ਼ਰੀਕਾ ਦੀ ਟੀਮ ਨੇ 1-0 ਨਾਲ ਲੜੀ ‘ਤੇ ਬੜਤ ਬਣਾ ਲਈ ਹੈ।