ਸ਼ਾਹਿਦ ਅਫ਼ਰੀਦੀ ਨੇ ਮੈਚ 'ਚ ਕੀਤੀ ਅਜਿਹੀ ਹਰਕਤ, ਮੰਗਣੀ ਪਈ ਮੁਆਫ਼ੀ

ਦੁਬਈ 'ਚ ਇਨ੍ਹੀਂ ਦਿਨੀਂ ਪਾਕਿਸਤਾਨ ਸੁਪਰ ਲੀਗ ਖੇਡੀ ਜਾ ਰਹੀ ਹੈ, ਜਿਸ 'ਚ 10 ਮਾਰਚ ਨੂੰ ਕਰਾਚੀ ਕਿੰਗਸ ਅਤੇ ਮੁਲਤਾਨ ਸੁਲਤਾਨਜ਼ ਵਿਚਕਾਰ ਮੈਚ ਹੋਇਆ। ਮੈਚ ਦੌਰਾਨ ਪਾਕਿਸਤਾਨ ਦੇ ਸਾਬਕਾ ਵਿਸਫ਼ੋਟਕ ਬੱਲੇਬਾਜ਼ ਅਤੇ ਕਰਾਚੀ ਕਿੰਗਸ ਟੀਮ ਵਲੋਂ ਖੇਡ ਰਹੇ ਸ਼ਾਹਿਦ ਅਫ਼ਰੀਦੀ ਨੇ ਇਸ ਦੌਰਾਨ ਕੁਝ ਅਜਿਹਾ ਕਰ ਦਿਤਾ ਕਿ ਉਨ੍ਹਾਂ ਨੂੰ ਜੂਨੀਅਰ ਕ੍ਰਿਕਟਰ ਤੋਂ ਮੁਆਫ਼ੀ ਮੰਗਣੀ ਪੈ ਗਈ।



ਸ਼ਾਹਿਦ ਨੂੰ ਮਹਿੰਗੀ ਪਈ ਇਹ ਹਰਕਤ


ਮੈਚ 'ਚ ਮੁਲਤਾਨ ਸੁਲਤਾਨਜ਼ ਦੀ ਸੀਰੀਜ਼ ਦੌਰਾਨ ਸ਼ਾਹਿਦ ਅਫ਼ਰੀਦੀ 10ਵਾਂ ਓਵਰ ਖੇਡ ਰਹੇ ਸਨ। ਇਸ ਓਵਰ ਦੀ ਪੰਜਵੀਂ ਬਾਲ 'ਤੇ ਉਨ੍ਹਾਂ ਨੇ ਸੈਫ਼ ਬਦਰ ਦੇ ਖਿ਼ਲਾਫ਼ lbw ਦੀ ਅਪੀਲ ਕੀਤੀ। ਅਫ਼ਰੀਦੀ ਦੀ ਅਪੀਲ 'ਤੇ ਅੰਪਾਇਰ ਨੇ ਉਨ੍ਹਾਂ ਨੂੰ ਆਊਟ ਦੇ ਦਿਤਾ, ਜਿਸ ਤੋਂ ਬਾਅਦ ਅਫ਼ਰੀਦੀ ਨੇ ਜਸ਼ਨ ਮਨਾਉਂਦੇ ਹੋਏ ਬਦਰ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਵਿਕੇਟ ਲੈਣ ਤੋਂ ਬਾਅਦ ਅਫ਼ਰੀਦੀ ਨੇ ਪਵੇਲਿਅਨ ਦੇ ਵੱਲ ਉਂਗਲ ਨਾਲ ਇਸ਼ਾਰਾ ਕੀਤਾ ਅਤੇ ਬਦਰ ਨੂੰ 'ਉਧਰ ਜਾ' ਕਹਿੰਦੇ ਹੋਏ ਸੁਣਾਈ ਦਿਤੇ। ਆਊਟ ਹੋਣ ਤੋਂ ਬਾਅਦ ਸੈਫ਼ ਬਦਰ ਬਹੁਤ ਨਿਰਾਸ਼ ਦਿਖੇ ਅਤੇ ਚੁਪਚਾਪ ਸਿਰ ਝੁਕਾ ਕੇ ਪਰਤ ਗਏ।



ਬਦਰ ਨੇ ਟਵਿੱਟਰ 'ਤੇ ਸ਼ੇਅਰ ਕੀਤੀਆਂ ਭਾਵਨਾਵਾਂ


ਆਊਟ ਹੋਣ ਤੋਂ ਬਾਅਦ ਅਫ਼ਰੀਦੀ ਦੀ ਹਰਕਤ ਨਾਲ ਬਦਰ ਨੂੰ ਬਹੁਤ ਬੁਰਾ ਲੱਗਿਆ ਸੀ। ਇਸਦੇ ਬਾਅਦ ਉਨ੍ਹਾਂ ਨੇ ਅਪਣੇ ਆਊਟ ਹੋਣ ਦਾ ਵੀਡੀਓ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ''ਹੁਣ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਸ਼ਾਹਿਦ ਭਰਾ # ਲੀਜੇਂਡ।'' ਦਰਅਸਲ ਸ਼ਾਹਿਦ ਦੀ ਹਰਕਤ ਨਾਲ ਅਫ਼ਰੀਦੀ ਨੂੰ ਬਹੁਤ ਬੁਰਾ ਲੱਗਿਆ ਪਰ ਇਸ ਤੋਂ ਬਾਅਦ ਵੀ ਅਫ਼ਰੀਦੀ ਨੂੰ ਲੈ ਕੇ ਉਨ੍ਹਾਂ ਦਾ ਪਿਆਰ ਘੱਟ ਨਹੀਂ ਹੋਇਆ, ਇਸ ਵਜ੍ਹਾ ਤੋਂ ਉਨ੍ਹਾਂ ਨੇ ਟਵਿੱਟਰ 'ਤੇ ਇਹ ਗੱਲ ਲਿਖੀ।



ਅਫ਼ਰੀਦੀ ਨੂੰ ਹੋਇਆ ਗ਼ਲਤੀ ਦਾ ਅਹਿਸਾਸ


ਬਦਰ ਦਾ ਟਵੀਟ ਦੇਖਣ ਤੋਂ ਬਾਅਦ ਸ਼ਾਹਿਦ ਅਫ਼ਰੀਦੀ ਨੂੰ ਵੀ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਵੀ ਇਮੋਸ਼ਨਲ ਜਵਾਬ ਦੇ ਦਿਤਾ। ਅਫ਼ਰੀਦੀ ਨੇ ਬਾਬਰ ਲਈ ਟਵੀਟ ਕਰਦੇ ਹੋਏ ਇਮੋਸ਼ਨਲ ਮੈਸੇਜ਼ ਲਿਖਿਆ ਅਤੇ ਮੁਆਫ਼ੀ ਵੀ ਮੰਗੀ। ਅਫ਼ਰੀਦੀ ਨੇ ਲਿਖਿਆ - ''ਮੈਨੂੰ ਮੁਆਫ਼ ਕਰਨਾ, ਜੋ ਵੀ ਹੋਇਆ ਉਹ ਖੇਡ ਦਾ ਇਕ ਹਿੱਸਾ ਸੀ, ਮੈਂ ਹਮੇਸ਼ਾ ਜਵਾਨ ਖਿਡਾਰੀਆਂ ਨੂੰ ਸਪੋਰਟ ਕਰਦਾ ਹਾਂ...ਸ਼ੁਭਕਾਮਨਾਵਾਂ।''