ਸ਼ਹੀਦਾਂ ਦੇ ਪਰਿਵਾਰਾਂ ਦੇ ਦੁੱਖ ਪੜ੍ਹ , ਤੁਹਾਡੀ ਵੀ ਕੰਬ ਜਾਏਗੀ ਰੂਹ

ਖਾਸ ਖ਼ਬਰਾਂ

ਦੇਸ ਦੀ ਰੱਖਿਆ ਲਈ ਜਾਨ ਵਾਰਨ ਵਾਲੇ ਅਤੇ ਵਤਨ ਦਾ ਝੰਡਾ ਉੱਚਾ ਚੁੱਕਣ ਵਾਲੇ ਸਹੀਦ ਸੈਨਿਕਾ ਦੇ ਪਰਿਵਾਰ ਦਰ-ਦਰ ਦੀ ਠੋਕਰਾ ਖਾਣ ਲਈ ਮਜਬੂਰ ਹਨ। ਭਾਰਤ,ਪਕਿਸਤਾਨ ਅਤੇ ਚੀਨ ਦੀ 1962,1965 ਅਤੇ 1971 ਦੀ ਜੰਗ ਦੋਰਾਨ ਪੰਜਾਬ ਦੇ 161 ਫੋਜੀ ਸਹੀਦ ਹੋ ਗਏ ਸੀ ਪਰ 55 ਸਾਲ ਬੀਤ ਜਾਣ ਤੋ ਬਾਅਦ ਵੀ ਸਹੀਦ ਫੋਜੀਆ ਦੀਆ ਵਿਧਵਾਵਾ ਨੂੰ ਅਜੇ ਤੱਕ ਗਰਾਂਟਾਂ ਹੀ ਨਹੀ ਮਿਲੀਆ। ਭਾਵੇ ਕਿ ਬਾਦਲ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ 10 ਏਕੜ ਜਮੀਨ ਦਿੱਤੇ ਜਾਣ ਦੇ ਬਦਲੇ 50-50 ਲੱਖ ਦਾ ਐਲਾਨ ਕਰ ਦਿੱਤਾ ਸੀ। 


2017 ਦੀਆ ਵਿਧਾਨ ਸਭਾ ਚੋਣਾ ਦੋਰਾਨ ਚੋਣ ਜਾਬਤਾ ਲੱਗਣ ਤੇ ਇਹ ਰਾਸ਼ੀ ਪਰਿਵਾਰਾਂ ਨੂੰ ਨਹੀ ਮਿਲ ਸਕੀ ਅਤੇ ਕੈਪਟਨ ਸਰਕਾਰ ਸੱਤਾ ਵਿਚ ਆਉਣ ਤੇ 50 ਲੱਖ ਰੁਪਏ ਦੀਆਂ 3 ਕਿਸ਼ਤਾਂ ਵਿਚ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਅਜੇ ਤੱਕ ਕੋਈ ਕਿਸ਼ਤ ਨਾ ਮਿਲਣ ਤੇ ਜੰਗੀ ਸ਼ਹੀਦਾਂ ਦੇ ਪਰਿਵਾਰ ਦਰ-ਦਰ ਦੀਆਂ ਠੋਕਰਾ ਖਾਣ ਲਈ ਮਜਬੂਰ ਹਨ। ਜੇਕਰ ਗੱਲ ਕੀਤੀ ਜਾਵੇ ਰਿਆਸਤੀ ਸਹਿਰ ਨਾਭਾ ਦੀ ਤਾਂ ਇੱਥੇ 1962,1965 ਅਤੇ 1971 ਦੀ ਲੜਾਈ ਵਿਚ ਚਾਰ ਸ਼ੀਹਦ ਹੋਏ ਫੋਜੀ ਪਿਆਰਾ ਸਿੰਘ, ਜੰਗੀਰ ਸਿੰਘ, ਜੰਗ ਸਿੰਘ ਅਤੇ ਅਰਜਨ ਸਿੰਘ ਦੇ ਪਰਿਵਾਰ ਵਾਲੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਅਪਣੇ ਹੱਕਾਂ ਦੇ ਲਈ ਧਰਨੇ ਤੇ ਬੈਠਣ ਦੀ ਚੇਤਵਨੀ ਦੇ ਰਹੇ ਹਨ।


 

ਨਾਭਾ ਬਲਾਕ ਦਾ ਪਿੰਡ ਦੁਲੱਦੀ ਦੇ ਪਿਆਰਾ ਸਿੰਘ 1965 ਦੀ ਭਾਰਤ ਪਕਿਸਤਾਨ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ ਅਤੇ ਜੰਗੀਰ ਸਿੰਘ 1962 ਵਿਚ ਚੀਨ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ। ਫੋਜੀ ਜੰਗ ਸਿੰਘ ਅਤੇ ਅਰਜਨ ਸਿੰਘ ਇਹ ਦੋਵੇ ਫੋਜੀ 1971 ਵਿਚ ਭਾਰਤ ਅਤੇ ਪਾਕਿਸਤਾਨ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ। ਸ਼ਹੀਦ ਜੰਗ ਸਿੰਘ ਅਤੇ ਅਰਜਨ ਸਿੰਘ ਜਿਲਾ ਸਗਰੂੰਰ ਦੇ ਰਹਿਣ ਵਾਲੇ ਸੀ ਅਤੇ ਇਹ ਦੋਵੇ ਪਰਿਵਾਰ ਘਰ ਦੀਆ ਮਜਬੂਰੀਆਂ ਕਾਰਨ ਨਾਭਾ ਸਹਿਰ ਵਿਚ ਕਿਰਾਏ ਤੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ।

 

ਭਾਵੇ ਕੀ 161 ਸ਼ਹੀਦ ਫੋਜੀਆਂ ਨੇ ਦੇਸ ਦੀ ਰੱਖਿਆ ਲਈ ਆਪਣੀ ਜਾਨ ਵਾਰ ਕੇ ਸ਼ਹੀਦਾਂ ਦਾ ਦਰਜਾ ਪ੍ਰਾਪਤ ਕੀਤਾ ਸੀ ਪਰ ਸਰਕਾਰ ਵੱਲੋ ਸ਼ਹੀਦਾਂ ਦਾ ਦਰਜਾ ਅਜੇ ਤੱਕ ਨਹੀ ਦਿੱਤਾ ਗਿਆ। ਉਸ ਵਕਤ ਪਿਆਰਾ ਸਿੰਘ ਅਤੇ ਜੰਗੀਰ ਸਿੰਘ ਦੀਆਂ ਪਤਨੀਆ ਦੀ ਉਮਰ ਤਕਰੀਬਨ 17 ਸਾਲਾ ਦੀ ਹੀ ਅਤੇ ਵਿਆਹ ਤੋ 20 ਦਿਨਾਂ ਤੋ ਬਾਅਦ ਹੀ ਉਹ ਸ਼ਹੀਦ ਹੋ ਗਏ ਪਰ ਸਮੇ ਦੀ ਸਰਕਾਰਾਂ ਨੇ ਸ਼ਹੀਦ ਪਰਿਵਾਰਾਂ ਦੀ ਕਦਰ ਹੀ ਨਹੀ ਪਾਈ ਜਿਸ ਕਾਰਨ ਹੁਣ ਸ਼ਹੀਦਾਂ ਦੀ ਵਿਧਵਾ ਪਤਨੀਆਂ ਵੀ ਬਜੁਰਗ ਹੋ ਗਈਆ ਹਨ ਅਤੇ ਸਰਕਾਰ ਵੱਲੋ ਕੀਤੇ ਪੈਸਿਆ ਦੇ ਐਲਾਨ ਦੀ ਉਡੀਕ ਵਿਚ ਆਖਰੀ ਸਾਹਾ ਦੀ ਜਿੰਦਗੀ ਕੱਟ ਰਹੀਆ ਹਨ। 



ਭਾਵੇ ਕਿ ਬਾਦਲ ਸਰਕਾਰ ਨੇ ਸ਼ਹੀਦ ਫੋਜੀਆਂ ਦੀਆਂ ਵਿਧਵਾ ਲਈ ਪਰਿਵਾਰ ਨੂੰ 50-50 ਲੱਖ ਰੁਪਏ ਦੇਣ ਦਾ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਚੋਣ ਜਾਬਤੇ ਲੱਗਣ ਕਾਰਨ ਇਹ ਨੋਟੀਫਿਕੇਸਨ ਵਿਚ ਹੀ ਰੁਲ ਗਿਆ ਉਸ ਤੋ ਬਾਅਦ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਸ਼ਹੀਦ ਪਰਿਵਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ 50-50 ਲੱਖ ਰੁਪਏ ਹਰੇਕ ਪਰਿਵਾਰ ਨੂੰ 3 ਕਿਸ਼ਤਾਂ ਵਿਚ ਦੇਣਗੇ ਪਰ ਸੱਤ ਮਹੀਨੇ ਬੀਤ ਜਾਣ ਬਾਅਦ ਵੀ ਸਰਕਾਰ ਦੇ ਦਾਅਵੇ ਖੋਖਲੇ ਹੀ ਸਾਬਿਤ ਹੋਏ। 


ਪੰਜਾਬ ਸਰਕਾਰ ਨੇ 161 ਸ਼ਹੀਦਾਂ ਦੀ ਲਿਸਟ ਦੀ ਛਾਣ-ਬੀਣ ਕਰਕੇ ਉਨਾ ਵਿਚੋ 96 ਸ਼ਹੀਦ ਫੋਜੀ ਪਰਿਵਾਰਾਂ ਨੂੰ ਰਾਸੀ ਦਾ ਐਲਾਨ ਕੀਤਾ ਸੀ। ਜਿਕਰਯੋਗ ਹੈ ਕਿ ਸ਼ਹੀਦ ਪਰਿਵਾਰਾਂ ਦੀਆਂ ਵਿਧਵਾ ਅਪਣੇ ਹੱਕ ਦੀ ਜੰਗ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਚੁਕੀਆ ਹਨ।ਪੰਜਾਬ ਦੇ ਜੰਗੀ ਫੋਜੀਆ ਦੀ ਜਿਲੇ ਅਨੁਸਾਰ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਇਸ ਪ੍ਰਕਾਰ ਹੈ। ਅੰਮ੍ਰਿਤਸਰ ਜਿਲਾ ਦੇ 7, ਤਰਨਤਾਰਨ ਜਿਲਾ ਦੇ 3, ਬਠਿੰਡਾ ਜਿਲਾ ਦੇ 7, ਫਿਰੋਜ਼ਪੁਰ ਅਤੇ ਫਾਜਲਿਕਾ ਦੇ 2, ਫਰੀਦਕੋਟ ਜਿਲਾ ਦੇ 1, ਫਤਿਹਗੜ ਸਾਹਿਬ ਦੇ 6, ਗੁਰਦਾਸਪੁਰ ਜਿਲਾ ਦੇ 8 , ਹੁਸਿਆਰਪੁਰ ਜਿਲਾ ਦੇ 4 ,ਜਲੰਧਰ ਜਿਲਾ ਦਾ 1 , ਕਪੂਰਥਲਾ ਦੇ 3 , ਲੁਧਿਆਣਾ ਜਿਲਾ ਦਾ 1, ਮਾਨਸਾ ਜਿਲਾ ਦਾ 8, ਮੋਗਾ ਜਿਲਾ ਦੇ 5 , ਮੁਕਤਸਰ ਸਾਹਿਬ ਜਿਲਾ ਦਾ 1, ਪਟਿਆਲਾ ਜਿਲਾ ਦਾ 2, ਰੂਪਨਗਰ ਜਿਲਾ ਦੇ 9, ਮੋਹਾਲੀ ਜਿਲਾ ਦੇ 9, ਸਹੀਦ ਭਗਤ ਸਿੰਘ ਨਗਰ ਜਿਲਾ ਦੇ 1, ਸੰਗਰੂਰ ਜਿਲਾ ਦੇ 15 ਸ਼ਹੀਦ ਦੀ ਲਿਸਟ ਮੁਤਾਬਿਕ ਹੀ ਸਰਕਾਰ ਨੇ ਇੱਕ ਪਰਿਵਾਰ ਨੂੰ 50-50 ਲੱਖ ਦੇਣ ਦਾ ਐਲਾਨ ਕੀਤਾ ਸੀ।



 ਲਿਸਟ ਅਨੁਸਾਰ ਜਿਲਾ ਸੰਗਰੂਰ ਦੇ ਸਭ ਤੋ ਵੱਧ ਸ਼ਹੀਦ ਫੋਜੀਆਂ ਨੇ ਦੇਸ ਦੇ ਲਈ ਅਪਣੀਆਂ ਜਾਨਾਂ ਵਾਰੀਆ।

 ਇਸ ਮੋਕੇ ਤੇ ਸਹੀਦ ਫੋਜੀ ਪਿਆਰਾ ਸਿੰਘ ਦੀ ਪਤਨੀ ਬੰਤ ਕੌਰ ਅਤੇ ਸਹੀਦ ਫੋਜੀ ਜੰਗੀਰ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਦੱਸਿਆ ਕਿ ਜਦੋ ਸਾਡੇ ਪਤੀ ਸ਼ਹੀਦ ਹੋਏ ਸੀ ਤਾਂ ਸਾਡੇ ਵਿਆਹ ਨੂੰ ਉਸ ਵਕਤ 20 ਦਿਨ ਹੀ ਹੋਏ ਸਨ। ਪਰ ਅਸੀ ਸਰਕਾਰਾਂ ਤੋ ਅਪਣੇ ਹੱਕ ਦੇ ਲਈ ਧਰਨੇ ਪ੍ਰਦਰਸ਼ਨ ਕੀਤੇ ਪਰ ਸਰਕਾਰ ਨੇ ਸਾਨੂੰ ਵਾਦਿਆਂ ਤੋ ਬਿਨਾ ਸਾਨੂੰ ਕੁੱਝ ਵੀ ਨਹੀ ਦਿੱਤਾ ਅਤੇ ਅਸੀ ਹੁਣ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ। ਜੇਕਰ ਕੈਪਟਨ ਸਰਕਾਰ ਨੇ ਸਾਨੂੰ 50-50 ਲੱਖ ਦੀ ਰਾਸੀ ਨਹੀ ਦਿੱਤੀ ਅਸੀ ਦੁਬਾਰਾ ਫਿਰ ਤੋ ਧਰਨੇ ਦੇਣ ਲਈ ਮਜਬੂਰ ਹੋ ਜਾਵਾਗੇ ।


 ਇਸ ਮੋਕੇ ਤੇ ਸ਼ਹੀਦ ਫੋਜੀ ਪਿਆਰਾ ਸਿੰਘ ਦੇ ਪੁੱਤਰ ਗੁਰਸੇਵਕ ਸਿੰਘ ਸੂਬਾ ਪ੍ਰਧਾਨ ਜੰਗੀ ਸਹੀਦ ਕਮੇਟੀ ਨੇ ਕਿਹਾ ਕਿ ਅਸੀ ਸਾਰੇ ਹੀ ਸ਼ਹੀਦ ਪਰਿਵਾਰਾਂ ਨੇ ਪਹਿਲਾ ਬਾਦਲ ਦੀ ਸਰਕਾਰ ਸਮੇ ਧਰਨੇ ਪ੍ਰਦਰਸਨ ਕੀਤੇ ਅਤੇ ਜਦੋ ਬਾਦਲ ਸਰਕਾਰ ਨੇ ਸ਼ਹੀਦ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਨੋਟੀਫੀਕੇਸ਼ਨ ਜਾਰੀ ਕੀਤਾ ਤਾਂ ਬਾਅਦ ਵਿਚ ਚੋਣ ਜਾਬਤਾ ਲੱਗਣ ਤੇ ਇਹ ਸਭ ਕੁੱਝ ਵਿਚ ਹੀ ਰਹਿ ਗਿਆ ਅਤੇ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਜੰਗੀ ਸ਼ਹੀਦਾਂ ਦੇ ਪਰਿਵਾਰ ਨੂੰ 50-50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਵਾਅਦੇ ਬਿਲਕੁੱਲ ਖੋਖਲੇ ਸਾਬਿਤ ਹੋ ਗਏ ਅਤੇ ਮੈ ਸ਼ਹੀਦ ਪਰਿਵਾਰਾਂ ਨੂੰ ਇਕੱਠਾ ਕਰਨ ਲਈ ਇੱਕ ਸਾਲ ਦੀ ਮੁਸੱਕਤ ਮਿਹਨਤ ਕੀਤੀ ਹੈ। ਅਤੇ ਜਦੋ ਕਿ ਇਹਨਾ ਸ਼ਹੀਦ ਪਰਿਵਾਰਾਂ ਵਿਚੋ 6 ਸ਼ਹੀਦ ਫੋਜੀਆਂ ਦੀਆਂ ਪਤਨੀਆਂ ਵੀ ਮਰ ਚੁੱਕੀਆ ਹਨ ਪਰ ਸਰਕਾਰ ਨੇ ਸ਼ਹੀਦਾਂ ਦੀ ਕਦਰ ਹੀ ਨਹੀ ਪਾਈ। ਜੇਕਰ ਸਰਕਾਰ ਨੇ ਸਾਡੇ ਹੱਕ ਨਾ ਦਿੱਤੇ ਤਾ ਅਸੀ ਧਰਨੇ ਲਗਾਉਣ ਲਈ ਫਿਰ ਤੋ ਮਜਬੂਰ ਹੋ ਜਾਵਾਗੇ।


ਇਸ ਮੋਕੇ ਤੇ ਦੇ ਸਹੀਦ ਫੋਜੀ ਜੰਗੀਰ ਸਿੰਘ ਦੇ ਪੋਤਰੇ ਸਤਿਗੁਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਮੰਗ ਪੂਰੀ ਨਾ ਕੀਤੀ ਤਾ ਅਸੀ ਧਰਨੇ ਅਤੇ ਰੋਸ ਮਜੁਹਾਰੇ ਦੁਬਾਰਾ ਕਰਲ ਲਈ ਸੜਕਾ ਤੇ ਉਤਰਾਗੇ।

 ਇਸ ਸਬੰਧੀ ਸ਼ਹੀਦ ਫੋਜੀ ਜੰਗ ਸਿੰਘ ਦੀ ਪਤਨੀ ਸੁਖਦੇਵ ਕੌਰ ਨੇ ਕਿਹਾ ਕਿ ਜਦੋ ਮੇਰੇ ਪਤੀ ਸ਼ਹੀਦ ਹੋਏ ਤਾ ਮੇਰੀ ਲੜਕੀ 3 ਸਾਲਾ ਦੀ ਸੀ ਅਤੇ ਮੇਰਾ ਬੇਟਾ 1 ਸਾਲ ਦਾ ਸੀ ਮੈ ਬੱਚਿਆ ਨੂੰ ਪਾਲਣ ਲਈ ਬਹੁਤ ਸਘੰਰਸ਼ ਕੀਤਾ ਪਰ ਸਰਕਾਰ ਨੇ ਸਾਡੇ ਬਾਰੇ ਕੁੱਝ ਨਹੀ ਸੋਚਿਆ ਅਤੇ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਸਾਨੂੰ ਲਾਰਿਆ ਵਿਚ ਰੱਖ ਰਹੀ ਹੈ।



 ਇਸ ਮੋਕੇ ਸ਼ਹੀਦ ਫੋਜੀ ਅਰਜਨ ਸਿੰਘ ਦੇ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕੀ ਮੇਰੀ ਮਾਤਾ 10 ਸਾਲਾ ਪਹਿਲਾ ਹੀ ਸਵਰਗਵਾਸ ਹੋ ਗਈ ਸੀ ਅਤੇ ਮੈ ਸਗੰਰੂਰ ਜਿਲੇ ਤੋ ਦਿਹਾੜੀ ਕਰਦਾ ਕਰਦਾ ਨਾਭਾ ਵਿਖੇ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਿਆ ਅਤੇ ਸਾਡੇ ਘਰ ਦਾ ਗੁਜਾਰਾ ਵੀ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਸਰਕਾਰਾ ਸਾਡੇ ਵੱਲ ਕੋਈ ਧਿਆਨ ਨਹੀ ਦੇ ਰਹੀਆ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ ਵਿਚ ਖਿਡਾਰੀਆਂ ਨੂੰ ਤਾਂ ਸਰਕਾਰੀ ਨੋਕਰਆਂ ਅਤੇ ਕਰੋੜਾਂ ਰੁਪਏ ਦੀ ਰਾਸੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ । 


  ਪਰ ਦੂਜੇ ਪਾਸੇ ਦੇਸ ਲਈ ਸ਼ਹੀਦ ਹੋਏ ਫੋਜੀਆਂ ਦੀਆਂ ਵਿਧਵਾ ਲਈ ਕੋਈ ਮਾਲੀ ਸਹਾਇਤਾ ਨਹੀ ਦਿੱਤੀ ਜਾ ਰਹੀ ਜਦੋ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਫੋਜ ਦੀਆ ਸ਼ਹਾਦਤਾ ਤੋ ਬਾਖੂਬੀ ਜਾਣੂ ਹਨ ਪਰ ਕੈਪਟਨ ਜੰਗੀ ਸ਼ਹੀਦਾ ਦੇ ਪਰਿਵਾਰਾਂ ਦਾ ਦੁੱਖ ਕਿਉਂ ਨਹੀ ਸਮਝਦੇ ਇਹ ਇੱਕ ਚਿੰਨਤਾ ਦਾ ਵਿਸ਼ਾ ਹੈ। ਜੇਕਰ ਸ਼ਹੀਦਾਂ ਨੂੰ ਮਾਣ ਬਣਦਾ ਮਾਨ ਸਤਿਕਾਰ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿਚ ਫੋਜ ਦੀ ਭਰਤੀ ਵਿਚ ਕਿਹੜਾ ਨੋਜਵਾਨ ਜਾਵੇਗਾ?