ਫੌਜ ਦੇ ਮੁਖੀ ਵਿਪਨ ਰਾਵਤ ਨੇ ਬੰਗਲਾਦੇਸ਼ੀ ਨਾਗਰਿਕਾਂ ਦੀ ਘੁਸਪੈਠ ਤੇ ਅਸਾਮ ਦੀ ਆਲ ਇੰਡਿਆ ਯੂਨਾਈਟਿਡ ਡੈਮੋਕ੍ਰਰੇਟਿਕ ਫਰੰਟ AIUDF) ‘ਤੇ ਦਿੱਤੇ ਗਏ ਬਿਆਨ ਨੇ ਰਾਜਨੀਤਿਕ ਰੂਪ ਧਾਰ ਲਿਆ ਹੈ। AIMIM ਨੇਤਾ ਓਵੈਸੀ ਨੇ ਵੀ ਆਰਮੀ ਚੀਫ ਦੇ ਬਿਆਨ ‘ਤੇ ਸਵਾਲ ਚੁੱਕੇ ਹਨ। ਓਵੈਸੀ ਨੇ ਟਵੀਟ ਕੀਤਾ ਹੈ ਕਿ ਆਮਰੀ ਚੀਫ ਨੂੰ ਰਾਜਨੀਤੀ ਮਾਮਲੇ ‘ਚ ਦਖਲ ਨਹੀਂ ਦੇਣਾ ਚਾਹੀਦਾ, ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮਾਮਲੇ ‘ਚ ਬਿਆਨ ਦੇਣਾ ਉਨ੍ਹਾਂ ਦਾ ਕੰਮ ਨਹੀਂ ਹੈ। ਲੋਕਤੰਤਰ ਤੇ ਸੰਵਿਧਾਨ ਇਸਦੀ ਇਜਾਜਤ ਨਹੀਂ ਦਿੰਦਾ।
ਕੀ ਬੋਲੇ ਸਨ ਫੌਜ ਦੇ ਮੁੱਖੀ
ਵਿਪਿਨ ਰਾਵਤ ਨੇ ਕਿਹਾ ਸੀ ਕਿ ਜਿੰਨੇ ਤੇਜ਼ੀ ਨਾਲ ਦੇਸ਼ ‘ਚ ਬੀਜੇਪੀ ਦਾ ਵਿਸਥਾਰ ਨਹੀ ਹੋਇਆ ਉਨ੍ਹੀ ਤੇਜ਼ੀ ਨਾਲ ਅਸਾਮ ‘ਚ ਬਦਰੁਦੀਨ ਅਜਮਲ ਦੀ ਪਾਰਟੀ ਏਆਈਯੂਡੀਐੱਫ ਵਧੀ ਹੈ। ਰਾਵਤ ਇਲਾਕੇ ‘ਚ ਹੋਣ ਵਾਲੇ ਬੰਗਲਾਦੇਸ਼ੀ ਘੁਸਪੈਠ ਤੇ ਜਨਸੰਖਿਅਤ ਪਰਿਵਰਤਨ ਨੂੰ ਸਮਝਾਣ ਦੇ ਲਈ ਉਦਾਹਰਨ ਦੇ ਰਹੇ ਸਨ। ਉਨ੍ਹਾ ਨੇ ਕਿਹਾ ਹੈ ਕਿ ਘੁਸਪੈਠ ਹੋਣ ਦਾ ਇਕ ਵੱਡਾ ਕਾਰਨ ਜਮੀਨ ‘ਤੇ ਕਬਜਾ ਜਮਾਉਣਾ ਵੀ ਹੈ।
ਇਕ ਸੈਮੀਨਾਲ ‘ਚ ਬੋਲਦੇ ਹੋਏ ਫੌਜ ਦੇ ਪ੍ਰਮੁੱਖ ਨੇ ਇਥੇ ਬੰਗਲਾਦੇਸ਼ੀ ਘੁਸਪੈਠੀ ਦੇ ਬਾਰੇ ‘ਚ ਕਿਹਾ ਹੈ ਕਿ ਉਤਰ-ਪੂਰਵੀ ‘ਚ ਬੰਗਲਾਦੇਸ਼ ਤੋਂ ਹੋ ਰਹੀ ਘੁਸਪੈਠ ਦੇ ਪਿਛੇ ਸਾਡੇ ਪੱਛਮੀ ਗੁਆਢੀ ਦੀ ਨੀਤੀ ਜਿੰਮੇਵਾਦ ਹੈ। ਜਨਰਲ ਰਾਵਤ ਨੇ ਕਿਹਾ ਹੈ ਕਿ ਇਸ ਕੰਮ ‘ਚ ਸਾਡੇ ਪੱਛਮੀ ਗੁਆਢੀ ਨੂੰ ਉਤਰੀ ਗੁਆਢੀ ਦਾ ਸਾਥ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ੳੇੁਤਰ ਪੂਰਵ ਦੀ ਮੁਸ਼ਕਲਾਂ ਦਾ ਹੱਲ ਉਥੇ ਦੇ ਲੋਕਾ ਨੂੰ ਦੇਸ਼ ਦੀ ਮੁੱਖ ਧਾਰਾ ‘ਚ ਲਿਆ ਕੇ ਵਿਕਾਸ ਕਰਨ ਨਾਲ ਮੁਮਕਿਨ ਹੈ।
ਬੀਤੇ ਦਿਨੀਂ ਆਲ ਇੰਡੀਆ ਮਜਲਿਸ – ਏ – ਇੱਤੇਹਾਦੁਲ ਮੁਸਲਿਮੀਨ ( AIMIM ) ਦੇ ਪ੍ਰਧਾਨ ਸੰਸਦ ਅਸਦੁੱਦੀਨ ਓਵੈਸੀ ਨੇ ਮੰਗਲਵਾਰ ਨੂੰ ਲੋਕਸਭਾ ਵਿੱਚ ਭਾਰਤੀ ਮੁਸਲਮਾਨਾਂ ਦੇ ਹੱਕ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੇ ਕਾਨੂੰਨ ਦੀ ਮੰਗ ਕੀਤੀ ਹੈ। ਓਵੈਸੀ ਨੇ ਕਿਹਾ ਦੀ ਕੇਂਦਰ ਸਰਕਾਰ ਅਜਿਹਾ ਕਾਨੂੰਨ ਬਣਾਏ ਕਿ ਜਿਸਦੇ ਤਹਿਤ ਜੇਕਰ ਕੋਈ ਸ਼ਖਸ ਕਿਸੇ ਭਾਰਤੀ ਨੂੰ ਪਾਕਿਸਤਾਨੀ ਕਹਿੰਦਾ ਹੈ , ਤਾਂ ਅਜਿਹਾ ਕਹਿਣ ਵਾਲੇ ਵਿਅਕਤੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਤਿੰਨ ਸਾਲ ਦੀ ਸਜ਼ਾ ਦਾ ਪ੍ਰਵਾਧਾਨ ਕੀਤਾ ਜਾਵੇ।
ਜਾਣਕਾਰੀ ਲਈ ਦੱਸ ਦਈਏ ਕਿ ਕੁੱਝ ਲੋਕ ਭਾਰਤੀ ਮੁਸਲਮਾਨਾਂ ਨੂੰ ਆਏ ਦਿਨ ਪਾਕਿਸਤਾਨ ਭੇਜਣ ਅਤੇ ਉਨ੍ਹਾਂਨੂੰ ਪਾਕਿਸਤਾਨੀ ਕਹਿਕੇ ਤਾਨ੍ਹੇ ਦਿੰਦੇ ਰਹੇ ਹਨ।ਅਜਿਹੇ ਵਿੱਚ ਅਸਦੁੱਦੀਨ ਓਵੈਸੀ ਨੇ ਲੋਕਸਭਾ ਵਿੱਚ ਭਾਰਤੀ ਮੁਸਲਮਾਨਾਂ ਨੂੰ ਪਾਕਿਸਤਾਨੀ ਕਹਿਣ ਵਾਲਿਆਂ ਦੇ ਖਿਲਾਫ ਕਾਨੂੰਨ ਬਣਾਉਣ ਦੀ ਮੰਗ ਕੀਤੀ। ਜਾਣਕਾਰੀ ਲਈ ਦੱਸ ਦਈਏ ਕਿ ਓਵੈਸੀ ਦਾ ਪਾਕਿਸਤਾਨ ਦੇ ਖਿਲਾਫ ਸਖ਼ਤ ਰਵੱਈਆ ਰਿਹਾ ਹੈ।
ਓਵੈਸੀ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦਾ ਪੱਖ ਲੈਂਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਜੇਕਰ ਸਹੀ ਵਿੱਚ ਵਿੱਚ ਆਪਣੇ ਆਪ ਨੂੰ ਇਸਲਾਮਿਕ ਮੁਲਕ ਕਹਿੰਦਾ ਹੈ ਤਾਂ ਪਾਕਿਸਤਾਨ ਨੂੰ ਦੱਸਣਾ ਪਵੇਗਾ ਕਿ ਇਸਲਾਮ ਵਿੱਚ ਰਹਿਮ ਕਿਸਕੋ ਬੋਲਦੇ ਹਨ।’