ਸੈਨਾ ਪ੍ਰਮੁੱਖ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ : ਓਵੈਸੀ

ਖਾਸ ਖ਼ਬਰਾਂ

ਨਵੀਂ ਦਿੱਲੀ - ਸੈਨਾ ਪ੍ਰਮੁੱਖ ਵਿਪਿਨ ਰਾਵਤ ਦੇ ਬੰਗਲਾਦੇਸ਼ੀ ਨਾਗਰਿਕਾਂ ਦੀ ਘੁਸਪੈਠ ਤੇ ਅਸਮ ਦੀ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫ਼ਰੰਟ 'ਤੇ ਦਿੱਤੇ ਗਏ ਬਿਆਨ ਸਬੰਧੀ ਏ.ਆਈ.ਐਮ.ਆਈ.ਐਮ. ਨੇਤਾ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਸੈਨਾ ਪ੍ਰਮੁੱਖ ਨੂੰ ਸਿਆਸੀ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। 

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਤੇ ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ। ਸੈਨਾ ਹਮੇਸ਼ਾ ਇਕ ਚੁਣੀ ਗਈ ਅਗਵਾਈ ਤਹਿਤ ਕੰਮ ਕਰਦੀ ਹੈ। ਸੈਨਾ ਪ੍ਰਮੁੱਖ ਵਿਪਿਨ ਰਾਵਤ ਨੇ ਕਿਹਾ ਸੀ ਕਿ ਜਿੰਨੀ ਤੇਜ਼ੀ ਨਾਲ ਦੇਸ਼ ਵਿਚ ਭਾਜਪਾ ਦਾ ਵਿਸਤਾਰ ਨਹੀਂ ਹੋਇਆ, ਉਨ੍ਹੀਂ ਤੇਜ਼ੀ ਨਾਲ ਅਸਮ ਵਿਚ ਬਦਰੂਦੀਨ ਅਜਮਲ ਦੀ ਪਾਰਟੀ ਏ.ਆਈ.ਯੂ.ਡੀ.ਐਫ. ਵਧੀ ਹੈ। 

ਰਾਵਤ ਇਲਾਕੇ 'ਚ ਹੋਣ ਵਾਲੀ ਬੰਗਲਾਦੇਸ਼ੀ ਘੁਸਪੈਠ ਤੇ ਆਬਾਦੀ ਤਬਦੀਲੀ ਨੂੰ ਸਮਝਾਉਣ ਲਈ ਉਦਹਾਰਣ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਘੁਸਪੈਠ ਹੋਣ ਦਾ ਇਕ ਵੱਡਾ ਕਾਰਨ ਜਮੀਨ 'ਤੇ ਕਬਜ਼ਾ ਜਮਾਉਣਾ ਵੀ ਹੈ।