ਸਲਮਾਨ ਖਾਨ ਕਦੋਂ ਵਿਆਹ ਕਰਨਗੇ? ਇਹ ਸਵਾਲ ਆਏ ਦਿਨ ਉੱਠਦਾ ਰਹਿੰਦਾ ਹੈ। ਉਨ੍ਹਾਂ ਦੇ ਅਫੇਅਰ ਦੀ ਚਰਚਾ ਅਕਸਰ ਹੀ ਹੁੰਦੀ ਹੈ, ਫਿਰ ਬ੍ਰੇਕਅਪ ਦੀ ਖਬਰ ਸਾਹਮਣੇ ਆਉਂਦੀ ਹੈ ਪਰ ਉਹ ਵਿਆਹ ਕਦੋਂ ਕਰਨਗੇ। ਇਸ ਦਾ ਜਵਾਬ ਅੱਜ ਤੱਕ ਕਿਸੇ ਨੂੰ ਨਹੀਂ ਮਿਲ ਸਕਿਆ ਹੈ। ਇੱਕ ਪਾਸੇ ਉਨ੍ਹਾਂ ਦਾ ਨਾਂਅ ਯੂਲੀਆ ਵੰਤੂਰ ਨਾਲ ਜੁੜਦਾ ਰਹਿੰਦਾ ਹੈ ਤਾਂ ਦੂਜੇ ਪਾਸੇ ਜਦੋਂ ਤੋਂ ਉਨ੍ਹਾਂ ਨੇ ‘ਟਾਇਗਰ ਜ਼ਿੰਦਾ ਹੈ’ ਕੀਤੀ ਹੈ, ਉਦੋਂ ਤੋਂ ਕੈਟਰੀਨਾ ਕੈਫ ਨਾਲ ਵੀ ਉਨ੍ਹਾਂ ਦੀਆਂ ਨਜ਼ਦੀਕੀਆਂ ਦੀ ਚਰਚਾ ਹੋ ਰਹੀ ਹੈ।
ਹਾਲਾਂਕਿ, ਇਸ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਹੈ ਕਿ ਸਲਮਾਨ ਅਜੇ ਵੀ ਯੂਲਿਆ ਨੂੰ ਡੇਟ ਕਰ ਰਹੇ ਹਨ ਜਾਂ ਫਿਰ ਉਹ ਆਪਣੀ ਐਕਸ-ਗਰਲਫ੍ਰੈਂਡ ਕੈਟਰੀਨਾ ਦੇ ਕੋਲ ਵਾਪਸ ਚਲੇ ਗਏ ਹਨ ਪਰ ਸਲਮਾਨ ਦਾ ਵਿਆਹ ਹੋਵੇਗਾ ਜਾਂ ਨਹੀਂ? ਇਸ ਬਾਰੇ ਜਾਣੀ-ਮੰਨੀ ਟੈਰੋਕਾਰਡ ਰੀਡਰ ਮੁਨੀਸ਼ਾ ਖਟਵਾਉਣੀ ਨਾਲ ਗੱਲ ਕਰਨ ‘ਤੇ ਉਹਨਾਂ ਨੇ ਕਿਹਾ- ਸਲਮਾਨ ਦਾ ਮੰਗਲ ਭਾਰੀ…
ਜਾਣਕਾਰੀ ਮੁਤਾਬਿਕ ਮੁਨੀਸ਼ਾ ਨੇ ਕਿਹਾ ਕਿ ਸਲਮਾਨ ਖਾਨ ਦਾ ਮੰਗਲ ਬਹੁਤ ਭਾਰੀ ਹੈ।
ਅਜਿਹੇ ਲੋਕਾਂ ਦੇ ਵਿਆਹ ਜਾਂ ਤਾਂ ਦੇਰੀ ਨਾਲ ਹੁੰਦੇ ਹਨ ਜਾਂ ਫਿਰ ਇਹ ਵਿਆਹ ਕਰਦੇ ਹੀ ਨਹੀਂ। ਮੁਨੀਸ਼ਾ ਨੇ ਇਹ ਵੀ ਕਿਹਾ ਕਿ 2-3 ਸਾਲ ਵਿੱਚ ਸਲਮਾਨ ਦੇ ਵਿਆਹ ਦੇ ਚਾਂਸ ਹਨ। ਜੇਕਰ ਇਸ ਤੋਂ ਜ਼ਿਆਦਾ ਦੇਰੀ ਉਹ ਕਰਦੇ ਹਨ ਤਾਂ ਮੁਸ਼ਕਿਲ ਆ ਸਕਦੀ ਹੈ। ਮੁਨੀਸ਼ਾ ਨੇ ਇਸ ਦੌਰਾਨ ਸਲਮਾਨ ਅਤੇ ਕੈਟਰੀਨਾ ਦੀ ਬਾਂਡਿੰਗ ਦੇ ਬਾਰੇ ਵਿੱਚ ਵੀ ਗੱਲ ਕੀਤੀ। ਮੁਨੀਸ਼ਾ ਨੇ ਕਿਹਾ ਕਿ ਉਹ ਵਿਆਹ ਵੀ ਕਰ ਸਕਦੇ ਹਨ ਪਰ ਉਨ੍ਹਾਂ ਦੇ ਰਿਸ਼ਤੇ ਵਿੱਚ ਪ੍ਰਾਬਲਮਸ ਵੀ ਆ ਸਕਦੀਆਂ ਹਨ।
ਖਬਰਾਂ ਆ ਰਹੀਆਂ ਹਨ ਕਿ ਬਿੱਗ ਬੌਸ-11 ਖਤਮ ਹੁੰਦੇ ਹੀ ਸਲਮਾਨ ਖਾਨ ਦੇ ਨਾਲ ਅਰਸ਼ੀ ਖਾਨ ਇੱਕ ਹੋਰ ਸ਼ੋਅ ਵੀ ਕਰ ਸਕਦੀ ਹੈ। ਹਾਲਾਂਕਿ ਵਿਵਾਦਾਸਪਦ ਮਾਡਲ-ਅਦਾਕਾਰਾ ਮਹਿਮਾ ਸਿੰਘ ਪੁਰੀ ਦਾ ਕਹਿਣਾ ਕੁੱਝ ਹੋਰ ਹੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਮਹਿਮਾ ਸਿੰਘ ਪੁਰੀ ਨੇ ਲਿਖਿਆ ਹੈ: ”ਕੀ ਅਰਸ਼ੀ ਖਾਨ ਨੇ ਸਲਮਾਨ ਖਾਨ ਦੇ ਨਾਲ ਚਾਰ ਹੋਰ ਪ੍ਰੋਜੈਕਟ ਸਾਇਨ ਕੀਤੇ ਹਨ?
ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਿੱਗ ਬੌਸ ਤੋੋਂ ਬਾਅਦ ਅਰਸ਼ੀ ਖਾਨ ਭਾਈਜਾਨ ਦੇ ਨਾਲ ਅਗਲੇ ਸ਼ੋਅ ਵਿੱਚ ਸਕਰੀਨ ਸਪੇਸ ਸ਼ੇਅਰ ਕਰ ਸਕਦੀ ਹੈ ਪਰ ਅਰਸ਼ੀ ਦੇ ਮੈਨੇਜਰ ਫਲਿਨ ਰੇਮੇਡਯੋਜ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਉਂਝ ਵੀ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਬਿੱਗ ਬੌਸ ਤੋਂ ਬਾਅਦ ’10 ਕਾ ਦਮ’ ਲੈ ਕੇ ਆ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਇਸ ਸ਼ੋਅ ਦੇ ਹੋਸਟ ਰਹਿ ਚੁੱਕੇ ਹਨ ਅਤੇ ਇਸ ਦਾ ਇੱਕ ਸੀਜਨ 2008 ਵਿੱਚ ਆਇਆ ਸੀ। ਹੁਣ ਤੱਕ ਇਸ ਦੇ ਦੋ ਸੀਜਨ ਏਅਰ ਹੋ ਚੁੱਕੇ ਹਨ। ਜੇਕਰ ਆਵਾਮ ਦੀ ਚਹੇਤੀ ਅਰਸ਼ੀ ਬੇਗਮ ਨੂੰ ਸਲਮਾਨ ਖਾਨ ਦੇ ਨਾਲ ਸ਼ੋਅ ਮਿਲਦਾ ਹੈ ਤਾਂ ਸਹੀ ‘ਚ ਇਹ ਉਨ੍ਹਾਂ ਦੇ ਕਰੀਅਰ ਲਈ ਇੱਕ ਵੱਡੀ ਛਲਾਂਗ ਹੋਵੇਗੀ। ਉਹ ਬਤੋਰ ਕਾਮਨਰ ਇਸ ਸ਼ੋਅ ਵਿੱਚ ਆਈ ਸੀ ਅਤੇ ਆਪਣੇ ਸੁਭਾਅ ਅਤੇ ਖੇਲ ਨਾਲ ਉਨ੍ਹਾਂ ਨੇ ਇੱਕ ਵੱਡੀ ਫੈਨ ਬੇਸ ਤਿਆਰ ਕੀਤੀ ਹੈ।