ਸਲਮਾਨ ਖਾਨ ਦੀ ਇਸ ਫਿਲਮ ਦੇ ਸੈੱਟ 'ਤੇ ਹੋਵੇਗੀ 10 ਹਜ਼ਾਰ ਰਾਊਂਡ ਫਾਇਰਿੰਗ

ਖਾਸ ਖ਼ਬਰਾਂ

ਸਲਮਾਨ ਖਾਨ ਦੀ ਅਪਕਮਿੰਗ ਫਿਲਮ 'ਟਾਇਗਰ ਜਿੰਦਾ ਹੈ' ਦੀ ਸ਼ੂਟਿੰਗ ਇਨ੍ਹੀਂ ਦਿਨੀਂ ਅਬੂ ਧਾਬੀ ਵਿੱਚ ਚੱਲ ਰਹੀ ਹੈ। ਇਨ੍ਹੀਂ ਦਿਨੀਂ ਫਿਲਮ ਦਾ ਕਲਾਈਮੇਕਸ ਸ਼ੂਟ ਹੋ ਰਿਹਾ ਹੈ, ਜੋ ਕਰੀਬ 22 ਦਿਨ ਚੱਲੇਗਾ। ਰਿਪੋਰਟਸ ਦੀਆਂ ਮੰਨੀਏ ਤਾਂ ਫਿਲਮ ਦੇ ਕਲਾਈਮੇਕਸ ਸ਼ੂਟ ਦੇ ਦੌਰਾਨ ਤਕਰੀਬਨ 10 ਹਜਾਰ ਰਾਊਂਡ ਗੋਲੀਬਾਰੀ ਹੋਵੇਗੀ।
ਸਲਮਾਨ ਖਾਨ ਅਤੇ ਕੈਟਰੀਨਾ ਕੈਫ 'ਟਾਈਗਰ ਜ਼ਿੰਦਾ ਹੈ' ਦਾ ਕਲਾਈਮੈਕਸ ਸੀਨ ਸ਼ੂਟ ਕਰ ਰਹੇ ਹਨ। ਅਲੀ ਅਬਾਸ ਜਫਰ ਨੇ ਟਵਿੱਟਰ ਤੇ ਦੱਸਿਆ ਕਿ “ਅਸੀਂ ਟਾਈਗਰ ਜ਼ਿੰਦਾ ਹੈ ਵਿੱਚ ਦਸ ਹਜ਼ਾਰ ਰਾਊਂਡ ਫਾਇਰ ਕਰਨ ਦੇ ਲਈ ਤਿਆਰ ਹਾਂ ,ਪਾਗਲਪਨ ਦੀ ਸ਼ੁਰੂਆਤ ਹੋ ਚੁੱਕੀ ਹੈ”।
ਦੱਸ ਦੇਈਏ ਕਿ ਸਲਮਾਨ ਫਿਲਮ ਵਿੱਚ ਖਤਰਨਾਕ ਸਟੰਟ ਕਰ ਰਹੇ ਹਨ। ਉਹ 'ਏਕ ਥਾ ਟਾਈਗਰ' ਤੋਂ ਵੀ ਵੱਧ ਰਿਸਕੀ ਸੀਨ ਕਰਨ ਵਾਲੇ ਹਨ। ਸਟੰਟ ਸੀਨ ਹਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਟਾਮ ਸਟੂਥਰਜ਼ ਦੀ ਦੇਖ ਰੇਖ ਵਿੱਚ ਫਿਲਮਾਏ ਜਾ ਰਹੇ ਹਨ।ਸਟੂਥਰਜ਼ ਪਹਿਲਾਂ ਕਈ ਹਾਲੀਵੁੱਡ ਫਿਲਮਾਂ ਦੇ ਸਟੰਟ ਡਾਇਰੈਕਟਰ ਰਹਿ ਚੁੱਕੇ ਹਨ।
ਅਲੀ ਅਬਾਸ ਜਫਰ ਨੇ ਟਵਿੱਟਰ `ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਵਿੱਚ ਕਲਾਈਮੈਕਸ ਸ਼ੂਟ ਕਰਨ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ “ਟਾਈਗਰ ਜ਼ਿੰਦਾ ਹੈ ਦੇ ਆਖਿਰੀ 22 ਦਿਨ ਬਚੇ ਹਨ ,ਕੱਲ ਤੋਂ ਫਿਲਮ ਦਾ ਕਲਾਈਮੈਕਸ ਸ਼ੂਟ ਹੋਣ ਵਾਲਾ ਹੈ,ਇਸ ਦੇ ਲਈ ਉਹ ਐਕਸਾਈਟਿਡ ਹੋਣ ਦੇ ਨਾਲ-ਨਾਲ ਥੋੜਾ ਨਰਵਸ ਮਹਿਸੂਸ ਕਰ ਰਹੇ ਹਨ”।
ਕੈਟਰੀਨਾ ਨੇ ਫਿਲਮ ਦੇ ਲਈ ਤਲਵਾਰਬਾਜ਼ੀ ਸਿੱਖੀ ਹੈ ਅਤੇ ਫਿਲਮ ਵਿੱਚ ਕੈਟਰੀਨਾ ਵੀ ਉਨ੍ਹੇ ਹੀ ਐਕਸ਼ਨ ਸੀਨ ਕਰੇਗੀ,ਜਿਸਨੇ ਕਿ ਸਲਮਾਨ ਦੇ ਹਨ।ਸਲਮਾਨ ਖਾਨ ਨੇ ਵੀ ਫਿਲਮ ਦੇ ਲਈ ਤਲਵਾਰ ਬਾਜ਼ੀ ਸਿੱਖੀ ਹੈ।
ਹਾਲ ਹੀ ਵਿੱਚ ਫਿਲਮ ਦੀ ਲੋਕੇਸ਼ਨ ਤੋਂ ਸਲਮਾਨ ਕੈਟਰੀਨਾ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਐਕਸ ਲਵਰਜ਼ ਦੀ ਇਹ ਜੋੜੀ ਪਰਦੇ 'ਤੇ ਇੱਕ ਵਾਰ ਫਿਰ ਨਜ਼ਰ ਆਉਣ ਵਾਲੀ ਹੈ। ਹੁਣ ਤੱਕ ਫਿਲਮ ਦੀ ਸ਼ੂਟਿੰਗ ਆਸਟ੍ਰੀਆ ਅਤੇ ਅਬੂ ਧਾਬੀ ਦੇ ਬੇਹਤਰੀਨ ਲੋਕੇਸ਼ਨਜ਼ 'ਤੇ ਹੋਈ ਹੈ।