ਸਮਾਰਟਫੋਨ 'ਚ ਕੋਈ ਵੀ ਐਪ ਡਾਊਨਲੋਡ ਕਰਨ ਤੋਂ ਪਹਿਲਾ, ਪੜੋ ਇਹ ਖ਼ਬਰ

ਤੁਹਾਡੇ ਸਮਾਰਟਫੋਨ ‘ਚ ਅਜਿਹੇ ਕਈ ਪ੍ਰਸਿੱਧ ਐਪਸ ਅਜਿਹੇ ਹੋਣਗੇ ਜਿਨ੍ਹਾਂ ਦਾ ਤੁਸੀ ਰੋਜ ਇਸਤੇਮਾਲ ਕਰਦੇ ਹੋਵੋਗੇ । ਪਰ ਕੀ ਤੁਸੀ ਜਾਣਦੇ ਹੋ ਕਿ ਇਹਨਾਂ ‘ਚੋਂ ਕੁਝ ਐਪਸ ਦੇ ਜ਼ਰੀਏ ਮਾਲਵੇਅਰ ਦੇ ਅਟੈਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਜੋ ਤੁਹਾਡੇ ਡਾਟਾ ਨੂੰ ਹੈਕਰ ਤੱਕ ਪਹੁੰਚਾ ਸਕਦਾ ਹੈ। ਇਸ ਐਪਸ ਦੇ ਜ਼ਰੀਏ ਹੀ ਹੈਕਰਸ ਤੁਹਾਡੇ ਫੋਨ ਨੂੰ ਆਸਾਨੀ ਨਾਲ ਹੈਕ ਕਰ ਲੈਂਦਾ ਹੈ ।

NowSecure , ਜੋ ਕਿ ਇੱਕ ਸਾਇਬਰ ਸੁਰੱਖਿਆ ਕੰਪਨੀ ਹੈ, ਗੂਗਲ ਪਲੇਅ ਸਟੋਰ ‘ਤੇ ਉਪਲੱਬਧ ਚਾਰ ਲੱਖ ਤੋਂ ਜਿਆਦਾ ਐਪਸ ‘ਤੇ ਕੀਤੀ ਗਈ ਸੱਟਡੀ ‘ਚ ਪਾਇਆ ਹੈ ਕਿ ਨੈੱਟਵਰਕ ‘ਤੇ ਸਾਰੇ ਐਪਸ 10.8 ਫੀਸਦੀ ਸੰਵੇਦਨਸ਼ੀਲ ਡਾਟਾ ਲੀਕ ਕਰਦੀਆਂ ਹਨ। 24.7 ਫੀਸਦੀ ਮੋਬਾਇਲ ਐਪਸ ‘ਚ ਘੱਟ ਤੋਂ ਘੱਟ ਇੱਕ ਹਾਈ – ਰਿਸਕ ਸੁਰੱਖਿਆ ਫਲੋਅ ਹੁੰਦਾ ਹੈ। 

ਨਾਲ ਹੀ 50 ਫੀਸਦੀ ਲੋਕਾਂ ਨੂੰ ਮਨਪਸੰਦ ਐਪਸ ਡਾਟਾ ਨੂੰ ਐਡ – ਨੈੱਟਵਰਕ ‘ਤੇ ਉਪਲੱਬਧ ਕਰਾਉਂਦੀਆਂ ਹਨ, ਜਿਸ ‘ਚ ਫੋਨ ਨੰਬਰ, IEMI ਨੰਬਰ, ਕਾਲ ਲੋਗ ਅਤੇ ਲੋਕੇਸ਼ਨ ਦੀ ਜਾਣਕਾਰੀ ਸ਼ਾਮਿਲ ਹੁੰਦੀ ਹੈ ।ਤੁਹਾਡੇ ਸਮਾਰਟਫੋਨ ਲਈ ਆਨਲਾਇਨ ਫਰੀ ਐਪਸ ਜ਼ਿਆਦਾ ਖਤਰਨਾਕ ਹੁੰਦੇ ਹਨ । ਕੈਸਪਰਸਕੀ ਸੁਰੱਖਿਆ ਬੁਲੇਟਿਨ ਦੇ ਅਨੁਸਾਰ, 2016 ‘ਚ Android ਡਿਵਾਈਸ ਤੇ ਮਾਲਵੇਅਰ ਹਮਲੇ ਅਟੈਕਸ ‘ਚ ਅਚਾਨਕ ਤੇਜੀ ਆਈ ਸੀ। 

2015 ‘ਚ ਵਿੱਤੀ ਮਾਲਵੇਅਰ ਵੱਲੋਂ 8 ਫੀਸਦੀ Android ਡਿਵਾਇਸ ਨੂੰ ਟਾਰਗੇਟ ਕੀਤਾ ਗਿਆ ਸੀ। ਜਦੋਂ ਕਿ 2016 ‘ਚ ਇਸਨੇ 36 ਫੀਸਦੀ Android ਡਿਵਾਇਸ ‘ਤੇ ਅਟੈਕ ਕੀਤੇ ।ਇੱਕ ਸਾਇਬਰ ਸਕਿਉਰਿਟੀ ਕੰਪਨੀ Trend Micro ਦੇ ਅਨੁਸਾਰ ਇਹ 6 ਤਰ੍ਹਾਂ ਦੀ ਐਪਸ ਤੁਹਾਡੇ ਸਮਾਰਟਫੋਨ ਨੂੰ ਖ਼ਤਰਾ ਪਹੁੰਚਾ ਸਕਦੀਆਂ ਹਨ।

Data stealer – ਇਸ ਤਰ੍ਹਾਂ ਦੀ ਐਪਸ ਤੁਹਾਡੇ ਮੋਬਾਇਲ ‘ਚ ਰੱਖੀ ਜਾਣਕਾਰੀਆਂ ਨੂੰ ਚੋਰੀ ਕਰਦਿਆਂ ਹਨ,ਨਾਲ ਹੀ ਜਾਣਕਾਰੀਆਂ ਨੂੰ ਰਿਮੋਟ ਯੂਜਰ ਤੱਕ ਪਹੁੰਚਾਉਦੀ ਹੈ ।
Premium service abuser – ਇਸ ਤੋਂ ਯੂਜਰ ਦੀ ਜਾਣਕਾਰੀ ਤੋਂ ਬਿਨਾਂ ਫੋਨ ‘ਚ ਪ੍ਰੀਮੀਅਮ ਸਰਵਿਸ ਨੂੰ ਸਬ ਸਕਰਾਇਬ ਕਰ ਦਿੱਤਾ ਜਾਂਦਾ ਹੈ ।
Click fraudster – ਯੂਜਰ ਦੀ ਜਾਣਕਾਰੀ ਲਈ ਉਨ੍ਹਾਂ ਦੇ ਮੋਬਾਇਲ ਡਿਵਾਇਸ ਦਾ ਵਰਤੋ ਆਨਲਾਇਨ ਇਸ਼ਤਿਹਾਰ ‘ਤੇ ਕਲਿਕ ਕਰਕੇ ਕੀਤਾ ਜਾਂਦਾ ਹੈ ।
Malicious downloader – ਦੂਜੀ ਅਸੁਰੱਖਿਅਤ ਡਾਟਾ ਅਤੇ ਐਪਸ ਨੂੰ ਡਾਉਨਲੋਡ ਕਰ ਤੁਹਾਡੇ ਫੋਨ ਦਾ ਡਾਟਾ ਚੋਰੀ ਕਰ ਲੈਂਦਾ ਹੈ ।
Spying tools – ਸਪਾਈਂਗ ਟੂਲਸ ਦੀ ਮਦਦ ਨਾਲ ਹੈਕਰਸ ਯੂਜਰ ਦੇ ਮੋਬਾਇਲ ਲੋਕੇਸ਼ਨ ਦੀ ਜਾਣਕਾਰੀ ਨੂੰ ਹੈਕ ਕਰ ਲੈਂਦਾ ਹੈ ।

ਯੂਜਰ ਆਪਣੇ ਸਮਾਰਟਫੋਨ ਨੂੰ ਸੁਰੱਖਿਅਤ ਰੱਖਣ ਲਈ ਫੋਨ ਨੂੰ ਪਾਸਵਰਡ ਜਾਂ ਪਿਨ ਕੋਡ ਨਾਲ ਲਾਕ ਕਰਕੇ ਰੱਖੋ । ਫੋਨ ਦੀ ਸੈਟਿੰਗ ‘ਚ ਜਾ ਕੇ ਸੁਰੱਖਿਆ ਫੀਚਰ ਨੂੰ ਜ਼ਿਆਦਾ ਸਰਚ ਕਰੋ ਅਤੇ ਲੋਕੇਸ਼ਨ ਨੂੰ ਬੰਦ ਕਰ ਦਿਓ ।

ਕਿਸੇ ਵੀ ਐਪ ਨੂੰ ਸਮਾਰਟਫੋਨ ‘ਚ ਡਾਊਨਲੋਡ ਕਰਨ ਤੋਂ ਪਹਿਲਾਂ ਚੈਕ ਕਰ ਲਵੋ । ਕੋਸ਼ਿਸ਼ ਕਰੀਏ ਕਿ ਕਿਸੇ ਵੀ ਐਪ ਨੂੰ ਉਸਦੇ ਆਧਿਕਾਰਿਕ ਐਪ ਸਟੋਰ ਜਿਵੇਂ ਕਿ Android ਮਾਰਕਿਟ ਤੋਂ ਹੀ ਡਾਊਨਲੋਡ ਕਰੋ ।

ਕਿਸੇ ਵੀ ਸਾਇਟ ‘ਤੇ ਪਹੁੰਚਣ ਤੋਂ ਪਹਿਲਾਂ ਦੋ ਵਾਰ ਸੋਚ ਲਵੋ ।
ਆਪਣੇ ਸਮਾਰਟਫੋਨ ‘ਚ ਕਿਸੇ ਮੋਬਾਇਲ ਸੁਰੱਖਿਆ ਐਪਸ ਨੂੰ ਇੰਸਟਾਲ ਕਰੀਏ ਜੋ ਤੁਹਾਡੇ ਫੋਨ ਨੂੰ ਵਾਇਰਸ ਤੋਂ ਸੁਰੱਖਿਅਤ ਰੱਖੇਗਾ।