ਖੰਨਾ, 25 ਦਸੰਬਰ (ਗੁਰਚਰਨ ਸਿੰਘ ਬੈਨੀਪਾਲ, ਸੋਨੀ ਗਿੱਲ) : ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਵਿਰੁਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਚੌਕੀ ਕੋਟਾ ਦੇ ਇੰਚਾਰਜ ਜਗਜੀਵਨ ਰਾਮ ਦੀ ਪੁਲਿਸ ਪਾਰਟੀ ਨੇ ਬੀਜਾ ਚੌਂਕ ਨੇੜੇ ਨਾਕਾਬੰਦੀ ਦੌਰਾਨ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਖੜੇ ਸਨ ਕਿ ਇਕ ਮੁਖ਼ਬਰ ਨੇ ਇਤਲਾਹ ਦਿਤੀ ਕਿ ਇਕ ਟੈਂਪੂ ਚਾਲਕ ਸਰਹਿੰਦ ਤੋਂ ਸਾਹਨੇਵਾਲ ਨੂੰ ਸ਼ਰਾਬ ਲੈ ਕੇ ਜਾ ਰਿਹਾ ਹੈ।
ਪੁਲਿਸ ਪਾਰਟੀ ਜਦੋਂ ਪਿੰਡ ਮਹਿੰਦੀਪੁਰ ਦੇ ਕੋਲ ਪੁੱਜੀ ਤਾਂ ਇਕ ਟੈਂਪੂ ਖੜ੍ਹਾ ਦਿਖਾਈ ਦਿਤਾ ਤਾਂ ਪੁਲਿਸ ਪਾਰਟੀ ਵਲੋਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਟੈਂਪੂ ਵਿਚੋਂ 150 ਸ਼ਰਾਬ ਦੀਆਂ ਪੇਟੀਆਂ ਮਾਰਕਾ ਟ੍ਰਿਪਲ ਐਕਸ ਰਮ ਬਰਾਮਦ ਹੋਈਆਂ। Îਟੈਂਪੂ ਦੇ ਕੋਲ ਕੋਈ ਵਿਅਕਤੀ ਨਹੀਂ ਮਿਲਿਆ ਤਾਂ ਸਦਰ ਪੁਲਿਸ ਪਾਰਟੀ ਨੇ ਟੈਂਪੂ ਨੂੰ ਸ਼ਰਾਬ ਸਮੇਤ ਕਬਜ਼ੇ ਵਿਚ ਕਰ ਕੇ ਅਣਪਛਾਤੇ ਵਿਅਕਤੀਆਂ ਵਿਰੁਧ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।