ਸਰਦਾਰ ਸਿੰਘ ਦੇ ਹੱਥ ਮੁੜ ਹਾਕੀ ਟੀਮ ਦੀ ਕਮਾਨ

ਚੰਡੀਗੜ੍ਹ: ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਨੂੰ ਕੌਮਾਂਤਰੀ ਟੀਮ ਦਾ ਮੁੜ ਤੋਂ ਕਪਤਾਨ ਬਣਾਇਆ ਗਿਆ ਹੈ। ਸਰਦਾਰ ਨੂੰ 3 ਮਾਰਚ ਤੋਂ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। 

ਅਜਲਾਨ ਸ਼ਾਹ ਟੂਰਨਾਮੈਂਟ ਹਾਕੀ ਦਾ ਦੂਜਾ ਸਭ ਤੋਂ ਵੱਡਾ ਮੁਕਾਬਲਾ ਹੈ ਜੋ 3 ਮਾਰਚ ਤੋਂ ਮਲੇਸ਼ੀਆ ਵਿੱਚ ਖੇਡਿਆ ਜਾਣਾ ਹੈ।ਸਰਦਾਰ ਸਿੰਘ ਆਖਰੀ ਵਾਰ ਏਸ਼ੀਆ ਏਸ਼ੀਆ ਕੱਪ ‘ਚ ਖੇਡਿਆ ਸੀ। ਹਾਕੀ ਵਿਸ਼ਵ ਲੀਗ ਫਾਈਨਲ ਤੇ ਨਿਊਜ਼ੀਲੈਂਡ ਦੌਰੇ ਲਈ ਉਨ੍ਹਾਂ ਨੂੰ ਟੀਮ ‘ਚ ਨਹੀਂ ਚੁਣਿਆ ਗਿਆ ਸੀ।

 ਟੀਮ ਦੇ ਮੌਜੂਦਾ ਕਪਤਾਨ ਮਨਪ੍ਰੀਤ ਸਿੰਘ ਨੂੰ ਸੁਲਤਾਨ ਅਜਲਾਨ ਸ਼ਾਹ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ। ਇਕੱਤੀ ਸਾਲਾ ਸਰਦਾਰ ਸਿੰਘ ਨੂੰ ਹਾਕੀ ਵਿੱਚ ਆਪਣੇ ਪ੍ਰਦਰਸ਼ਨ ਸਦਕਾ ਪਦਮਸ਼੍ਰੀ, ਅਰਜੁਨ ਐਵਾਰਡ, ਰਾਜੀਵ ਗਾਂਧੀ ਖੇਲ ਰਤਨ ਵਰਗੇ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ।