ਫ਼ਿਰੋਜ਼ਪੁਰ : ਦੇਰ ਰਾਤ ਹਿੰਦ-ਪਾਕਿ ਸਰਹੱਦ 'ਤੇ ਬਾਰੇ ਕੇ ਚੈੱਕ ਪੋਸਟ ਦੇ ਖੇਤਰ 'ਚ ਬੀਐੱਸਐੱਫ ਅਤੇ ਪਾਕਿ ਤਸਕਰਾਂ ਵਿਚਕਾਰ ਹੋਏ ਮੁਕਾਬਲੇ 'ਚ ਬੀਐੱਸਐੱਫ ਨੇ ਇੱਕ ਪਾਕਿਸਤਾਨੀ ਤਸਕਰ ਨੂੰ ਢੇਰ ਕਰ ਦਿੱਤਾ, ਜਿਸ ਕੋਲੋਂ 10 ਕਿੱਲੋ ਹੈਰੋਇਨ, ਇੱਕ ਚਾਈਨਾ ਮੇਡ ਪਿਸਟਲ, 2 ਮੈਗਜ਼ੀਨ, 17 ਰੋਂਦ, ਇੱਕ ਮੋਬਾਈਲ ਅਤੇ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।
ਪਾਕਿ ਤਸਕਰ ਹਨ੍ਹੇਰੇ ਦਾ ਫ਼ਾਇਦਾ ਉਠਾਉਂਦਾ ਹੋਇਆ ਵਾਪਸ ਭੱਜਣ 'ਚ ਕਾਮਯਾਬ ਹੋ ਗਿਆ। ਚੈੱਕ ਪੋਸਟ ਦੇ ਖੇਤਰ ‘ਚ ਪਿੱਲਰ ਨੰਬਰ 192/6 ਬੀ ਐੱਸ ਐੱਫ ਅਤੇ ਪਾਕਿ ਤਸਕਰਾ ਦਰਮਿਆਨ ਹੋਏ ਮੁਕਾਬਲੇ ‘ਚ ਬੀ ਐੱਸ ਐੱਫ ਨੇ ਇੱਕ ਪਾਕਿ ਤਸਕਰ ਨੂੰ ਮਾਰ ਮੁਕਾਇਆ। ਜਦੋਂ ਕਿ ਮੁਕਾਬਲੇ ਦੌਰਾਨ ਇੱਕ ਪਾਕਿ ਤਸਕਰ ਹਨੇਰੇ ਦਾ ਫ਼ਾਇਦਾ ਉਠਾਉਂਦਾ ਹੋਇਆ ਵਾਪਸ ਭੱਜਣ ‘ਚ ਕਾਮਯਾਬ ਹੋ ਗਿਆ।
ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ ‘ਚ 50 ਕਰੋੜ ਦੱਸੀ ਜਾ ਰਹੀ ਹੈ। ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਖੇਤਰਾਂ ‘ਚ ਪਾਕਿਸਤਾਨ ਵਾਲੇ ਪਾਸੇ ਤਸਕਰਾਂ ਤੇ ਘੁਸਪੈਠੀਆਂ ਦੀ ਹੱਲ-ਚੱਲ ‘ਚ ਵੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਕੇਂਦਰੀ ਤੇ ਸੂਬਾ ਪੱਧਰ ਦੀਆਂ ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਸੁਚੇਤ ਹੋ ਚੁੱਕੀਆਂ ਹਨਅਤੇ ਭਾਰਤੀ ਸੀਮਾ ਸੁਰੱਖਿਆ ਬਲਾਂ (ਬੀ.ਐਸ.ਐਫ.) ਵਲੋਂ ਵੀ ਗਸ਼ਤ ਤੇਜ਼ ਕਰਨ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਵਿਸ਼ੇਸ਼ ਨਾਕੇ ਲਗਾਏ ਜਾਣ ਦੀ ਜਾਣਕਾਰੀ ਮਿਲੀ ਹੈ।