ਉੱਤਰ-ਪੱਛਮੀ ਦਿੱਲੀ ਵਿਚ ਦਿੱਲੀ-ਹਰਿਆਣਾ ਦੀ ਰਾਜਧਾਨੀ ਨੇੜੇ ਕੱਲ ਸਵੇਰੇ ਇਕ ਹਾਦਸੇ ਵਿਚ ਕਾਰ ਦੀ ਟੱਕਰ ਦੇ ਬਾਅਦ ਇਕ ਪਾਵਰਲਿਫਟਰ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਦੁਰਘਟਨਾ ਅਲੀਪੁਰ ਥਾਣੇ ਵਿਚ ਸਿੰਘੂ ਸਰਹੱਦ ਦੇ ਨੇੜੇ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੇ ਤੇਜ਼ ਰਫਤਾਰ ਕਾਰ ਨੂੰ ਪਹਿਲਾਂ ਇਕ ਡਿਵਾਈਡਰ ਅਤੇ ਫਿਰ ਇੱਕ ਖੰਭੇ ਵਿਚ ਮਾਰਿਆ। ਡਿਪਟੀ ਕਮਿਸ਼ਨਰ (ਰੋਹਿਨੀ) ਰਜਨੀਸ਼ ਗੁਪਤਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਟੀਕਮਚੰਦ, ਸੌਰਭ, ਆਕਾਸ਼ ਅਤੇ ਹਰੀਸ਼ ਰਾਏ ਵਜੋਂ ਕੀਤੀ ਗਈ ਹੈ।
ਪੁਲਿਸ ਨੇ ਕਿਹਾ, ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਮਾਮਲਾ ਹੈ ਜਾਂ ਨਹੀਂ ਕਿਉਂਕਿ ਗੱਡੀ ਵਿਚ ਕੁਝ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਸਨ।