ਇੰਦੌਰ: ਸਾਫ ਸੁਥਰੇ ਸ਼ਹਿਰਾਂ ਦੀ ਲਿਸਟ ਵਿੱਚ ਮੋਹਰੀ ਰਹਿਣ ਤੋਂ ਬਾਅਦ ਇੰਦੌਰ ਨੇ ਜਨਤਕ ਸਥਾਨਾਂ ‘ਤੇ ਪਾਨ-ਗੁਟਖੇ ਖਾ ਕੇ ਥੁੱਕਣ ਵਾਲੇ ਲੋਕਾਂ ਨੂੰ ਰੋਕਣ ਲਈ ਨਗਰ ਨਿਗਮ ਨੇ ਨਵੀਂ ਸਕੀਮ ਬਣਾਈ ਹੈ। ਮੇਅਰ ਮਾਲਿਨੀ ਲਕਸ਼ਮਣ ਸਿੰਘ ਨੇ ਦੱਸਿਆ ਕਿ 25 ਦਸੰਬਰ ਤੋਂ ਜਿਹੜਾ ਵੀ ਜਨਤਕ ਸਥਾਨਾਂ ‘ਤੇ ਥੁੱਕਦਾ ਫੜਿਆ ਗਿਆ।
ਉਸ ‘ਤੇ 500 ਰੁਪਏ ਜੁਰਮਾਨਾ ਲਾਇਆ ਜਾਵੇਗਾ। ਇਸ ਤੋਂ ਬਾਅਦ ਉਨਾਂ ਦੇ ਨਾਂ ਅਖਬਾਰਾਂ ਤੇ ਰੇਡੀਓ ਸਟੇਸ਼ਨਾਂ ਰਾਹੀਂ ਜਨਤਕ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੋ ਸਕੇ ਤੇ ਉਹ ਭਵਿੱਖ ਵਿੱਚ ਅਜਿਹਾ ਨਾ ਕਰਨ।
ਨਗਰ ਨਿਗਮ ਦੇ ਕਰਮਚਾਰੀ ਜਨਤਕ ਸਥਾਨਾਂ ‘ਤੇ ਨਜ਼ਰ ਰੱਖਣਗੇ। ਥੁੱਕਣ ਵਾਲਿਆਂ ਨੂੰ ਮੌਕੇ ‘ਤੇ ਜੁਰਮਾਨਾ ਲਾਇਆ ਜਾਵੇਗਾ। ਗੱਡੀਆਂ ਵਾਲਿਆਂ ਵਾਸਤੇ ਖਾਸ ਤੌਰ ‘ਤੇ ਛੋਟੇ ਡਸਟਬਿਨ ਬਣਵਾਏ ਹਨ। ਇਹ ਉਨ੍ਹਾਂ ਨੂੰ ਵੰਡੇ ਜਾਣਗੇ ਤਾਂ ਜੋ ਉਹ ਵੀ ਸੜਕ ‘ਤੇ ਕੂੜਾ ਨਾ ਸੁੱਟਣ।