ਸਰਕਾਰ ਨੇ ਦਿੱਤੀ ਕਾਰੋਬਾਰੀਆਂ ਨੂੰ ਰਾਹਤ ਜੁਲਾਈ ਲਈ ਜੀਐੱਸਟੀਆਰ - 2 ਭਰਨ ਦਾ ਸਮਾਂ 1 ਮਹੀਨੇਾਵਧਾ ਕੇ 30 ਨਵੰਬਰ ਅਤੇ ਜੀਐੱਸਟੀਆਰ - 3 ਲਈ 11 ਦਸੰਬਰ ਕਰ ਦਿੱਤਾ ਹੈ। ਜੀਐੱਸਟੀਆਰ - 2 ਜਾਂ ਖਰੀਦ ਰਿਟਰਨ ਦਾ ਮਿਲਾਨ ਜੀਐੱਸਟੀਆਰ - 1 ਨਾਲ ਕੀਤਾ ਜਾਣਾ ਹੈ ਜੋ ਵਿਕਰੀ ਰਿਟਰਨ ਹੈ। ਮੂਲ ਰੂਪ ਨਾਲ ਜੀਐੱਸਟੀਆਰ - 2 ਭਰਨ ਦੀ ਅੰਤਿਮ ਤਾਰੀਖ 31 ਅਕਤੂਬਰ ਸੀ।
ਉਥੇ ਹੀ ਜੀਐੱਸਟੀ - 3 ਫਾਇਲ ਕਰਨ ਦੀ ਅੰਤਿਮ ਤਾਰੀਖ 11 ਨਵੰਬਰ ਸੀ। ਜੀਐੱਸਟੀਆਰ - 1 ਅਤੇ 2 ਦੇ ਮਿਲਾਨ ਦਾ ਫ਼ਾਰਮ ਜੀਐੱਸਟੀਆਰ - 3 ਹੈ। ਜੁਲਾਈ ਦਾ ਜੀਐੱਸਟੀਆਰ - 1 ਦਰਜ ਕਰਨ ਦੀ ਅੰਤਮ ਤਾਰੀਖ ਇੱਕ ਅਕਤੂਬਰ ਸੀ। 46.54 ਲੱਖ ਤੋਂ ਜਿਆਦਾ ਕੰਪਨੀਆਂ ਨੇ ਜੀਐੱਸਟੀਆਰ - 1 ਰਿਟਰਨ ਦਾਖਲ ਕੀਤਾ ਹੈ।