ਛੇਤੀ ਹੀ ਮੋਬਾਈਲ ਐਪ ਨਾਲ ਲੱਗੇਗੀ ਹਾਜ਼ਰੀ
ਚੰਡੀਗੜ੍ਹ, 22 ਦਸੰਬਰ (ਤਰੁਣ ਭਜਨੀ) : ਸਰਕਾਰੀ ਕਾਲਜਾਂ ਨੂੰ ਕਾਗਜ਼ਾ ਰਹਿਤ (ਪੇਪਰਲੈਸ) ਕਰਨ ਦੀ ਦਿਸ਼ਾ ਵਿੱਚ ਉਚ ਸਿੱਖਿਆ ਵਿਭਾਗ ਨੇ ਨਵਾਂ ਉਪਰਾਲਾ ਕੀਤਾ ਹੈ। ਇਸਦੇ ਤਹਿਤ ਹੁਣ ਸਾਲ 2018 ਵਿਚ ਸਰਕਾਰੀ ਕਾਲਜਾਂ ਵਿਚ ਲੱਗਣ ਵਾਲੀ ਵਿਦਿਆਰਥੀਆਂ ਦੀ ਹਾਜ਼ਰੀ ਪੇਪਰਲੈਸ ਤਰੀਕੇ ਨਾਲ ਲੱਗੇਗੀ। ਇਸਦੇ ਲਈ ਵਿਭਾਗ ਵਲੋਂ ਵਿਸ਼ੇਸ਼ ਐਪ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਸਿੱਧਾ ਕਲਾਸ ਇੰਚਾਰਜ ਦੇ ਮੋਬਾਇਲ ਫੋਨ ਵਿਚ ਅਪਲੋੜ ਹੋਵੇਗਾ ਅਤੇ ਉਸੇ ਨਾਲ ਵਿਦਿਆਰਥੀਆਂ ਦੀ ਹਾਜਰੀ ਲੱਗ ਸਕੇਗੀ। ਇਸ ਐਪ ਦੇ ਆ ਜਾਣ ਨਾਲ ਰਜਿਸਟਰ ਦਾ ਕੰਮ ਖਤਮ ਹੋ ਜਾਵੇਗਾ। ਇਸਦੇ ਨਾਲ ਹੀ ਹਾਜਰੀ ਨੂੰ ਇਕ ਸਥਾਨ ਤੇ ਇਕੱਠਾ ਕਰਨਾ ਵੀ ਸੌਖਾਲਾ ਹੋ ਜਾਵੇਗਾ ।