ਸ਼ਸ਼ੀ ਕਪੂਰ ਅੰਤਿਮ ਸਸਕਾਰ : ਤਿਰੰਗੇ 'ਚ ਲਪੇਟ ਕੇ ਲਿਆਂਦਾ ਗਿਆ ਮ੍ਰਿਤਕ ਸਰੀਰ

ਬਾਲੀਵੁੱਡ ਅਤੇ ਥਿਏਟਰ ਦੇ ਦਿੱਗਜ਼ ਸ਼ਸ਼ੀ ਕਪੂਰ ਦਾ ਸੋਮਵਾਰ ਨੂੰ ਲੰਬੀ ਬੀਮਾਰੀ ਤੋਂ ਬਾਅਦ ਮੁੰਬਈ ਵਿੱਚ ਦੇਹਾਂਤ ਹੋ ਗਿਆ।ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਉਨ੍ਹਾਂ ਨੇ 79 ਸਾਲ ਦੀ ਉਮਰ ਵਿੱਚ ਆਖਰੀ ਸਾਹ ਭਰੀ। ਸ਼ਸ਼ੀ ਕਪੂਰ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਸਿਤਾਰਿਆਂ ਨੇ ਟਵਿੱਟਰ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੰਗਲਵਾਰ ਸਵੇਰੇ 10:30 ਵਜੇ ਕੋਕਿਲਾ ਬੇਨ ਹਸਪਤਾਲ ਤੋਂ ਉਨ੍ਹਾਂ ਦੀ ਆਖਿਰੀ ਯਾਤਰਾ ਨਿਕਲੀ। 

ਇਸ ਦੌਰਾਨ ਰਿਸ਼ਤੇਦਾਰ ਅਤੇ ਪਰਿਵਾਰ ਦੇ ਲੋਕ ਮੌਜੂਦ ਸਨ। ਸ਼ਸ਼ੀ ਕਪੂਰ ਦਾ ਪੂਰੇ ਸਨਮਾਣ ਤੋਂ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਸਰੀਰ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਹੈ। ਅੰਤਿਮ ਸਸਕਾਰ ਦੇ ਸਮੇਂ ਬਾਲੀਵੁੱਡ ਸਮੇਤ ਰਾਜਨੀਤਿਕ ਜਗਤ ਦੀਆਂ ਹਸਤੀਆਂ ਵੀ ਮੌਜੂਦ ਰਹੀਆਂ। ਕੇਂਦਰੀ ਰਾਜ ਮੰਤਰੀ ਰਾਦਾਸ ਆਠਵਲੇ ਅਤੇ ਮਹਾਰਾਸ਼ਟਰ ਸਰਕਾਰ ਦੇ ਕੁਝ ਮੰਤਰੀ ਵੀ ਮੌਜੂਦ ਸਨ। 

ਮੁੰਬਈ ਪੁਲਿਸ ਦੀ ਇੱਕ ਤੁਕੜੀ ਨੇ ਸ਼ਸ਼ੀ ਕਪੂਰ ਨੂੰ ਆਖਰੀ ਸਲਾਮੀ ਦਿੱਤੀ। ਸ਼ਸ਼ੀ ਕਪੂਰ ਦਾ ਮ੍ਰਿਤਕ ਸਰੀਰ ਸਾਂਤਾਕਰੂਜ਼ ਦੇ ਸ਼ਮਸ਼ਾਨ ਘਾਟ ਪਹੁੰਚ ਚੁੱਕਿਆ ਹੈ। ਥੋੜ੍ਹੀ ਦੇਰ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮ੍ਰਿਤਕ ਸਰੀਰ ਹਸਪਤਾਲ ਤੋਂ ਸਿਧੇ ‘ਜਾਨਕੀ ਕੁਟੀਰ’ ਲੈ ਜਾਇਆ ਗਿਆ।

ਸੈਫ ਅਲੀ ਖਾਨ, ਰਣਬੀਰ ਕਪੂਰ ,ਅਨਿਲ ਕਪੂਰ ,ਨਸੀਰੂਦੀਨ ਸ਼ਾਹ, ਰਤਨਾ ਪਾਠਕ, ਰਿਸਿ ਕਪੂਰ ,ਅਮਿਤਾਬ ਬੱਚਨ ,ਅਭਿਸ਼ੇਕ ਬੱਚਨ ,ਓਮਪ੍ਰਕਾਸ਼ ਮਿਹਰਾ,ਸੰਜੇ ਦੱਤ ਵਰਗੀਆਂ ਬਾਲੀਵੁੱਡ ਹਸਤੀਆਂ ਸ਼ਸ਼ੀ ਦੇ ਅੰਤਿਮ ਸਸਕਾਰ ਦੇ ਸਮੇਂ ਮੌਜੂਦ ਰਹੀਆਂ। ਰਾਜ ਕਪੂਰ ਦੇ ਪੌਤੇ ਆਧਾਰ ਜੈਨ ਵੀ ਜਾਨਕੀ ਕੁਟੀਰ ਪਹੁੰਚੇ।ਸ਼ਸ਼ੀ ਦੇ ਭਤੀਜੇ ਰਿਸ਼ੀ ਕਪੂਰ ਸੋਮਵਾਰ ਦੀ ਰਾਤ ਹੀ ਸ਼ੁਟਿੰਗ ਕੈਂਸਲ ਕਰ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਦੇ ਲਈ ਮੁੰਬਈ ਪਹੁੰਚੇ ਸਨ।