ਸਟੇਟ ਬੈਂਕ ਆਫ ਪਟਿਆਲਾ ਦੇ ਗ੍ਰਾਹਕ ਵੇਖਣ ਇਹ ਖ਼ਬਰ ਹੋ ਸਕਦੈ ਵੱਡਾ ਨੁਕਸਾਨ !

ਖਾਸ ਖ਼ਬਰਾਂ

ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ 5 ਪਹਿਲੇ ਸਹਿਯੋਗੀ ਬੈਂਕਾਂ ਜਿਵੇਂ ਕਿ ਸਟੇਟ ਬੈਂਕ ਆਫ ਪਟਿਆਲਾ ਦੇ ਗਾਹਕ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ । ਜੇਕਰ ਤੁਸੀਂ ਹੁਣ ਵੀ ਆਪਣੇ ਪੁਰਾਣੇ ਬੈਂਕ ਦੀ ਚੈੱਕ ਬੁੱਕ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਸ ਦਾ ਇਸਤੇਮਾਲ ਬੰਦ ਕਰ ਦਿਓ । ਭਾਰਤੀ ਸਟੇਟ ਬੈਂਕ ਨੇ 5 ਪਹਿਲੇ ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦੇ ਗਾਹਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਨਵੀਂ ਚੈੱਕ ਬੁੱਕ ਲਈ ਅਪਲਾਈ ਕਰ ਲੈਣ ਕਿਉਂਕਿ 30 ਸਤੰਬਰ ਤੋਂ ਬਾਅਦ ਪੁਰਾਣੇ ਬੈਂਕ ਦੇ ਚੈੱਕ ਮੰਨਣ ਯੋਗ ਨਹੀਂ ਹੋਣਗੇ ਅਤੇ ਉਹ ਬੇਕਾਰ ਹੋ ਜਾਣਗੇ। 

ਅਜਿਹੇ 'ਚ ਜੇਕਰ ਤੁਸੀਂ ਨਵੀਂ ਚੈੱਕ ਬੁੱਕ ਲਈ ਅਪਲਾਈ ਨਹੀਂ ਕਰਦੇ ਤਾਂ ਤੁਹਾਡੇ ਵੱਲੋਂ ਕਿਸੇ ਨੂੰ ਜ਼ਰੂਰੀ ਤੌਰ 'ਤੇ ਚੈੱਕ ਜ਼ਰੀਏ ਕੀਤਾ ਗਿਆ ਭੁਗਤਾਨ ਨਹੀਂ ਹੋਵੇਗਾ ਅਤੇ ਤੁਹਾਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ। ਉੱਥੇ ਹੀ, ਜਿਨ੍ਹਾਂ ਕੋਲ ਪੁਰਾਣਾ ਮੈਗਨੇਟਿਕ ਡੈਬਿਟ ਕਾਰਡ ਹੈ ਉਹ ਵੀ ਆਪਣਾ ਕਾਰਡ ਨਵੇਂ ਈ. ਐੱਮ. ਵੀ. ਚਿਪ ਵਾਲੇ ਕਾਰਡ ਨਾਲ ਬਦਲਾਅ ਸਕਦੇ ਹਨ।

ਐੱਸ. ਬੀ. ਆਈ. ਨੇ ਕਿਹਾ ਹੈ ਕਿ ਉਸ ਦੇ ਸਹਿਯੋਗੀ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਦੇ ਸਾਰੇ ਗਾਹਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੇ ਹੁਣ ਤੱਕ ਐੱਸ. ਬੀ. ਆਈ. ਦੀ ਨਵੀਂ ਚੈੱਕ ਬੁੱਕ ਲਈ ਅਪਲਾਈ ਨਹੀਂ ਕੀਤਾ ਹੈ ਤਾਂ ਤੁਰੰਤ ਕਰ ਲੈਣ ਕਿਉਂਕਿ ਪੁਰਾਣੀ ਚੈੱਕ ਬੁੱਕ ਅਤੇ ਆਈ. ਐੱਫ. ਸੀ. ਕੋਡ 30 ਸਤੰਬਰ ਤੋਂ ਬਾਅਦ ਮੰਨਣ ਯੋਗ ਨਹੀਂ ਹੋਣਗੇ।

ਐੱਸ. ਬੀ. ਆਈ. ਦੇ ਗਾਹਕ ਨਵੀਂ ਚੈੱਕ ਬੁੱਕ ਲਈ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ, ਏ. ਟੀ. ਐੱਮ ਜਾਂ ਫਿਰ ਬਰਾਂਚ ਵਿੱਚ ਜਾ ਕੇ ਅਪਲਾਈ ਕਰ ਸਕਦੇ ਹਨ। ਪਹਿਲੀ ਅਪ੍ਰੈਲ 2017 ਤੋਂ ਭਾਰਤੀ ਸਟੇਟ ਬੈਂਕ ਵਿੱਚ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਤਰਾਵਣਕੋਰ ਅਤੇ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਹੋ ਚੁੱਕਿਆ ਹੈ ।