ਸੌਦਾ ਸਾਧ ਦੇ ਚੇਲਿਆਂ ਦੀਆਂ ਸਾਜਿਸ਼ਾ ਸੀਸੀਟੀਵੀ 'ਚ ਕੈਦ

ਖਾਸ ਖ਼ਬਰਾਂ

ਪੰਚਕੂਲਾ ਦੀ ਸੀਬੀਆਈ ਅਦਾਲਤ ਦੁਆਰਾ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਵਾਪਰੀਆਂ ਅੱਗਜਨੀ ਤੇ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਸ ਤਰ੍ਹਾਂ ਦੀ ਖਬਰ ਮਾਨਸਾ ਜਿਲ੍ਹੇ 'ਚ ਵਾਪਰੀ। ਨਕਾਬਪੋਸ਼ ਵਿਅਕਤੀਆਂ ਦੁਆਰਾ ਪੈਟਰੋਲ ਪੰਪ ਤੇ ਭੰਨਤੋੜ ਕੀਤੀ ਗਈ, ਜਿਸ ਦੀ ਵੀਡੀਓ ਸੀਸੀਟੀਵੀ 'ਚ ਕੈਦ ਹੋ ਗਈ।
ਜਾਣਕਾਰੀ ਮੁਤਾਬਿਕ ਪਿੰਡ ਬਣਾਂਵਾਲੀ ਦੇ ਐੱਚ ਆਰ ਪੇਟ੍ਰੋ ਕੇਅਰ ਤੇ ਸ਼ਰਾਰਤੀ ਅਨਸਰਾਂ ਦੁਆਰਾ ਸੌਦਾ ਸਾਧ ਦੇ ਖਿਲਾਫ ਆਏ ਫੈਸਲੇ ਤੋਂ ਬਾਅਦ ਪੰਪ ਤੇ ਲੱਗੀਆਂ ਚਾਰ ਮਸ਼ੀਨਾਂ ਦੀ ਡਿਸਪਲੇਅ ਦੀ ਭੰਨਤੋੜ ਕੀਤੀ ਹੈ। ਇਹਨਾਂ ਬਦਮਾਸ਼ਾਂ ਨੇ ਪੰਪ ਨੂੰ ਵੀ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਪਾਏ। ਇੱਕ ਅੰਦਾਜ਼ੇ ਦੇ ਅਨੁਸਾਰ ਪੈਟਰੋਲ ਪੰਪ ਦੇ ਅਧਿਕਾਰੀ ਡੇਢ ਲੱਖ ਦੇ ਨੁਕਸਾਨ ਹੋਣ ਦੀ ਗੱਲ ਕਹਿ ਰਹੇ ਹਨ।