ਨਵੀਂ ਦਿੱਲੀ: ਰੇਪ ਕੇਸ 'ਚ 20 ਸਾਲ ਦੀ ਸਜਾ ਕੱਟ ਰਹੇ ਰਾਮ ਰਹੀਮ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲਾ ਪੁਖਤਾ ਪ੍ਰਮਾਣ ਪੁਲਿਸ ਦੇ ਹੱਥ ਲੱਗ ਗਿਆ ਹੈ। ਪੁਲਿਸ ਸਿਰਸਾ ਡੇਰਾ ਵਿੱਚ ਲੱਗੇ 5000 ਸੀਸੀਟੀਵੀ ਕੈਮਰਿਆਂ ਨੂੰ ਰਿਕਾਰਡ ਕਰਨ ਵਾਲੀ ਹਾਰਡ ਡਿਸਕ ਨੂੰ ਬਰਾਮਦ ਕਰ ਲਿਆ ਹੈ। ਇਸਦੇ ਨਾਲ ਹੀ ਡੇਰਾ ਦੇ ਆਈਟੀ ਹੈੱਡ ਵਿਨੀਤ ਅਤੇ ਡਰਾਇਵਰ ਹਰਮੇਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ, ਸਿਰਸਾ ਡੇਰੇ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਹੈ, ਪੁਲਿਸ ਦੇ ਹੱਥ 5000 ਸੀਸੀਟੀਵੀ ਕੈਮਰਿਆਂ ਨੂੰ ਰਿਕਾਰਡ ਕਰਨ ਵਾਲੀ ਹਾਰਡ ਡਿਸਕ ਲੱਗ ਗਈ ਹੈ। ਇਸ ਵਿੱਚ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਪਹਿਲਾਂ ਤੱਕ ਦਾ ਹਰ ਰਿਕਾਰਡ ਹੈ। ਇੱਥੇ ਤੱਕ ਕਿ ਬਾਬੇ ਦੇ ਮਹਿਲ ਦੇ ਅੰਦਰ ਦੀਆਂ ਗਤੀਵਿਧੀਆਂ ਵੀ ਇਸ ਵਿੱਚ ਰਿਕਾਰਡ ਹਨ। ਹਾਰਡ ਡਿਸਕ ਨੂੰ ਡੇਰਾ ਹੈੱਡਕਵਾਰਟਰ ਤੋਂ ਦੂਰ ਖੇਤ ਵਿੱਚ ਬਣੇ ਟਾਇਲਟ 'ਚੋਂ ਬਰਾਮਦ ਕੀਤਾ ਗਿਆ।
ਸਰਚ ਆਪਰੇਸ਼ਨ ਵਿੱਚ ਮਿਲੇ ਸਨ ਇਹ ਸਾਮਾਨ
- ਸਰਚ ਟੀਮ ਨੂੰ 1200 ਨਵੇਂ ਨੋਟ ਅਤੇ 7000 ਪੁਰਾਣੇ ਨੋਟ ਮਿਲੇ।
- ਪਲਾਸਟਿਕ ਦੀ ਕਰੰਸੀ, ਜਿਸਦਾ ਇਸਤੇਮਾਲ ਡੇਰੇ ਦੇ ਅੰਦਰ ਹੋਣ ਵਾਲੀ ਸਮਾਨਾਂ ਦੀ ਖਰੀਦੋ - ਫਰੋਖਤ ਵਿੱਚ ਹੁੰਦਾ ਸੀ।
- ਟੈਲੀਵਿਜਨ ਪ੍ਰਸਾਰਣ ਵਿੱਚ ਇਸਤੇਮਾਲ ਵਾਲਾ ਓਬੀ ਬੈਨ ਮਿਲਿਆ।