ਸੌਦਾ ਸਾਧ ਦੀ ਹਾਲਤ ਵਿਗੜੀ, ਪਹੁੰਚੇ ਪੀ.ਜੀ.ਆਈ. ਦੇ ਡਾਕਟਰ

ਖਾਸ ਖ਼ਬਰਾਂ

ਸਰਚ ਆਪਰੇਸ਼ਨ ਦੌਰਾਨ ਡੇਰੇ 'ਚੋਂ ਮਿਲਿਆ ਮੌਤ ਦਾ ਇਹ ਸਮਾਨ

ਸਰਚ ਆਪਰੇਸ਼ਨ ਦੌਰਾਨ ਡੇਰੇ 'ਚੋਂ ਮਿਲਿਆ ਮੌਤ ਦਾ ਇਹ ਸਮਾਨ

ਸਰਚ ਆਪਰੇਸ਼ਨ ਦੌਰਾਨ ਡੇਰੇ 'ਚੋਂ ਮਿਲਿਆ ਮੌਤ ਦਾ ਇਹ ਸਮਾਨ

ਰੋਹਤਕ - ਦੋ ਸਾਧਵੀਆਂ ਦੇ ਰੇਪ ਮਾਮਲੇ 'ਚ ਰੋਹਤਕ ਜੇਲ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਤਬੀਅਤ ਖਰਾਬ ਹੋ ਗਈ ਹੈ। ਰੋਹਤਕ ਪੀ.ਜੀ.ਆਈ. ਤੋਂ ਡਾਕਟਰਾਂ ਦੀ 5 ਮੈਂਬਰਾਂ ਦੀ ਟੀਮ ਰੋਹਤਕ ਜੇਲ ਪਹੁੰਚੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਮ ਰਹੀਮ ਦੀ ਤਬੀਅਤ ਰਾਤ ਨੂੰ ਖਰਾਬ ਹੋਈ ਸੀ। 

ਰਾਮ ਰਹੀਮ ਦੇ ਇਲਾਜ ਸਮੇਂ ਪੈਰਾ ਮਿਲਟਰੀ ਫੋਰਸ ਨੂੰ ਚੌਕੰਨਾ ਕਰ ਦਿੱਤਾ ਗਿਆ ਹੈ। ਟੀਮ ਵਲੋਂ ਰਾਮ ਰਹੀਮ ਦੀ ਸਿਹਤ ਦਾ ਮਕੰਮਲ ਮੁਆਇਨਾ ਕੀਤਾ ਜਾਵੇਗਾ ਇਸ ਲਈ ਜੇਕਰ ਜ਼ਿਆਦਾ ਤਬੀਅਤ ਖਰਾਬ ਹੁੰਦੀ ਹੈ ਤਾਂ ਰਾਮ ਰਹੀਮ ਨੂੰ ਪੀ.ਜੀ.ਆਈ. ਲਿਆਉਂਦਾ ਜਾ ਸਕਦਾ ਹੈ।

 ਡੇਰਾ ਵਿੱਚ ਗ਼ੈਰਕਾਨੂੰਨੀ ਰੂਪ ਨਾਲ ਚੱਲ ਰਹੀ ਵਿਸਫੋਟਕ ਫੈਕਟਰੀ ਫੜੀ ਗਈ ਹੈ। ਇਸਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੇ ਭਾਰੀ ਮਾਤਰਾ ਵਿੱਚ ਵਿਸਫੋਟਕ ਅਤੇ ਪਟਾਖਾ ਬਰਾਮਦ ਕੀਤੇ ਗਏ ਹਨ। ਗੁਫਾ ਦੇ ਅੰਦਰ ਏਕੇ 47 ਰਾਇਫਲ ਦੀ ਮੈਗਜੀਨ ਦਾ ਬਾਕਸ ਮਿਲਿਆ ਹੈ। ਇਸਦੇ ਨਾਲ ਹੀ ਗੁਰਮੀਤ ਰਾਮ ਰਹੀਮ ਦੇ ਬੇਟੇ ਜਸਮੀਤ ਦੀ ਕੋਠੀ ਦੀ ਵੀ ਤਲਾਸ਼ੀ ਸ਼ੁਰੂ ਹੋ ਗਈ ਹੈ। ਸਰਚ ਟੀਮਾਂ ਡੇਰਾ ਪਰਿਸਰ ਵਿੱਚ ਰਾਮ ਰਹੀਮ ਦੇ ਹੋਰ ਪਰਿਵਾਰ ਦੇ ਜੀਆਂ ਦੇ ਇੱਥੇ ਵੀ ਜਾਂਚ ਕਰ ਰਹੀ ਹੈ।