ਖੇਤੀਬਾੜੀ ਉਪਕਰਨ ਬਣਾਉਣ ਵਾਲੇ ਭਾਰਤ ਦੇ ਦੂਜੇ ਸਭ ਤੋਂ ਵੱਡੇ ਬ੍ਰਾਂਡ ਸਵਰਾਜ ਨੇ ਅੱਜ ਚੰਡੀਗੜ੍ਹ ਵਿਖੇ ਆਪਣਾ ਨਵਾਂ ਟਰੈਕਟਰ 963FE ਰਾਸ਼ਟਰੀ ਪੱਧਰ 'ਤੇ ਲਾਂਚ ਕੀਤਾ। ਸਵਰਾਜ ਮਹਿੰਦਰ ਗਰੁੱਪ ਦਾ ਹੀ ਇੱਕ ਅੰਗ ਹੈ ਅਤੇ 1974 ਤੋਂ ਲੈ ਕੇ ਹੁਣ ਤਕ 1.3 ਮਿਲੀਅਨ ਤੋਂ ਵੀ ਜਿਆਦਾ ਟਰੈਕਟਰ ਵੇਚੇ ਹਨ। ਸਵਰਾਜ ਕੰਪਨੀ ਨੇ ਕਿਸਾਨਾਂ ਲਈ ਖੇਤੀ ਨੂੰ ਹੋਰ ਆਸਾਨ ਬਣਾਉਣ ਖਾਤਿਰ ਆਪਣੇ ਨਵੇਂ ਟਰੈਕਟਰ 963FE ਨੂੰ ਬਹੁਤ ਸਾਰੀਆਂ ਸੁਵਿਧਾਵਾਂ ਨਾਲ ਲੈਸ ਕੀਤਾ ਹੈ। ਸਵਰਾਜ ਨੇ ਆਪਣੇ ਇਸ ਨਵੇਂ ਟਰੈਕਟਰ 963FE ਦੀ ਸ਼ਕਤੀ 60 ਤੋਂ 75 ਹੋਰਸ ਪਾਵਰ ਰੱਖੀ ਹੈ।ਜਿਸਦੇ ਫਲਸਰੂਪ ਇਸ ਸ਼੍ਰੇਣੀ ਵਿਚ ਬਾਕੀ ਟਰੈਕਟਰਾਂ ਦੀ ਤੁਲਨਾ ਨਾਲੋਂ 15 ਫ਼ੀਸਦੀ ਵੱਧ ਟਾਰਕ ਮਿਲਦਾ ਹੈ।
ਸਵਰਾਜ ਨੇ ਆਪਣੇ ਨਵੇਂ ਟਰੈਕਟਰ 963FE ਦੇ ਉੱਨਤ ਟਰਾਂਸਮਿਸ਼ਨ ਵਿਚ 12 ਫਾਰਵਰਡ ਅਤੇ 2 ਰਿਵਰਸ ਗੇਅਰ ਬਾਕਸ ਲਗਾਇਆ ਹੈ, ਜਿਸ ਵਿੱਚ 0.5 ਕਿਲੋਮੀਟਰ/ਘੰਟਾ ਤੋਂ 31.5 ਕਿਲੋਮੀਟਰ/ਘੰਟਾ ਦੇ ਗੇਅਰ ਬਦਲਣ ਦੀ ਸੁਵਿਧਾ ਉਪਲੱਬਧ ਹੈ | ਸਵਰਾਜ ਦੇ ਇਸ ਨਵੇਂ ਟਰੈਕਟਰ ਦੀ ਭਾਰ ਲਿਫਟਿੰਗ ਸਮਰੱਥਾ 2200 ਕਿਲੋਗ੍ਰਾਮ ਹੈ ਅਤੇ ਇਸ ਵਿਚ ਵਿਸ਼ੇਸ਼ ਤੌਰ 'ਤੇ ਇੱਕ ਹਾਇਡ੍ਰੋਲਿਕ ਸਿਸਟਮ ਵੀ ਲੱਗਿਆ ਹੈ ਜੋ ਵੱਧ ਤੋਂ ਵੱਧ ਭਾਰ ਚੁੱਕਣ ਵਿਚ ਮੱਦਦ ਕਰਦਾ ਹੈ।
ਸਵਰਾਜ 963FE ਆਰਾਮਦਾਇਕ ਸੁਵਿਧਾਵਾਂ ਨਾਲ ਲੈਸ ਹੈ। ਇਸ ਵਿਚ ਆਰਾਮਦਾਇਕ ਸੀਟ, ਸਸਪੇਂਡੇਡ ਪੇਡਲਸ ਅਤੇ ਸਿੰਗਲ ਸ਼ਿਫਟ ਗੇਅਰ ਲੀਵਰ ਵੀ ਉਪਲੱਬਧ ਹੈ। ਇਸ ਟਰੈਕਟਰ ਦੀ ਬਣਾਵਟ ਬਹੁਤ ਸ਼ਾਨਦਾਰ ਹੈ, ਇਸਦਾ ਬੋਨੇਟ ਸਿੰਗਲ ਪੀਸ ਹੈ ਅਤੇ ਦੇਖਣ ਵਿਚ ਵੀ ਬਹੁਤ ਆਕਰਸ਼ਿਤ ਲੱਗਦਾ ਹੈ। ਸਵਰਾਜ 963FE ਵਿਚ ਮਲਟੀ ਰਿਫਲੈਕਟਰ ਲਾਇਟਸ, ਡਿਜਿਟਲ ਡੈਸ਼ਬੋਰਡ, ਸਰਵਿਸ ਰਿਮਾਈਂਡਰ ਦੇ ਨਾਲ ਮੋਬਾਈਲ ਚਾਰਜਰ ਦੀ ਸੁਵਿਧਾ ਵੀ ਉਪਲੱਬਧ ਹੈ। ਸਵਰਾਜ 963FE ਦੀ ਐਕਸ ਸ਼ੋਰੂਮ ਕੀਮਤ 7.40 ਲੱਖ ਰੁਪਏ ਮਿੱਥੀ ਗਈ ਹੈ।