ਸਵੇਰੇ ਨਹੀਂ ਖੁੱਲੀ ਅੱਖ ਤਾਂ ਪਤਨੀ ਨੂੰ ਮਿਲਿਆ ਤਿੰਨ ਤਲਾਕ

ਦੇਸ਼ 'ਚ ਤਿੰਨ ਤਲਾਕ ਨੂੰ ਲੈ ਕੇ ਚੱਲ ਰਹੇ ਸਿਆਸੀ ਜੰਗ ਵਿਚਾਲੇ ਬੁੱਧਵਾਰ ਨੂੰ ਤਲਾਕ ਦਾ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਦੇਰੀ ਨਾਲ ਸੋ ਕੇ ਉੱਠਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਪੀੜਤਾ ਗੁਲ ਅਫਸ਼ਾਂ ਨੇ ਦੱਸਿਆ ਕਿ ਉਸ ਦੇ ਪਤੀ ਨੇ ਇਸੇ ਕਾਰਨ ਕ ਵਾਰ 'ਚ ਤਿੰਨ ਤਲਾਕ ਦਿੱਤਾ।

ਇਹ ਮਾਮਲਾ ਰਾਮਪੁਰ ਦੇ ਅਜੀਮਨਗਰ ਦਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਵੀ ਕਰਦਾ ਸੀ ਤੇ ਸਵੇਰੇ ਜਦੋਂ ਉਦ ਲੇਟ ਉੱਠੀ ਤਾਂ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ। ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਕਈ ਮੁਸਲਿਮ ਔਰਤਾਂ ਨੂੰ ਈ-ਮੇਲ, ਮੈਸੇਜ ਦੇ ਜ਼ਰੀਏ ਬਿਨਾਂ ਵਜ੍ਹਾਂ ਤਿੰਨ ਤਲਾਕ ਮਿਲ ਚੁੱਕਾ ਹੈ।