SBI ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਹੋਲੀ ਦਾ ਤੋਹਫਾ

ਹੁਣ ਕਿੰਨਾ ਮਿਲੇਗਾ ਐੱਫ. ਡੀ. 'ਤੇ ਵਿਆਜ

ਹੁਣ ਕਿੰਨਾ ਮਿਲੇਗਾ ਐੱਫ. ਡੀ. 'ਤੇ ਵਿਆਜ

ਹੁਣ ਕਿੰਨਾ ਮਿਲੇਗਾ ਐੱਫ. ਡੀ. 'ਤੇ ਵਿਆਜ

ਨਵੀਂ ਦਿੱਲੀ - ਹੋਲੀ ਤੋਂ ਠੀਕ ਪਹਿਲਾਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੇ ਗ੍ਰਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਐੱਸ. ਬੀ. ਆਈ. ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਦਿੱਤਾ ਜਾਣ ਵਾਲਾ ਵਿਆਜ ਵਧਾ ਦਿੱਤਾ ਹੈ। ਹੁਣ ਇਕ ਸਾਲ ਦੀ ਐੱਫ. ਡੀ. ਕਰਾਉਣ 'ਤੇ 6.40 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.25 ਫੀਸਦੀ ਮਿਲ ਰਿਹਾ ਸੀ। 

ਉੱਥੇ ਹੀ 2 ਸਾਲ ਦੇ ਫਿਕਸਡ ਡਿਪਾਜ਼ਿਟ 'ਤੇ ਹੁਣ 6 ਫੀਸਦੀ ਦੀ ਜਗ੍ਹਾ 6.50 ਫੀਸਦੀ ਵਿਆਜ ਮਿਲੇਗਾ। ਨਵੀਆਂ ਵਿਆਜ ਦਰਾਂ ਅੱਜ ਯਾਨੀ 28 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਲਗਾਤਾਰ ਆਪਣੇ ਗਾਹਕਾਂ ਨੂੰ ਜ਼ੋਰ ਦਾ ਝਟਕਾ ਦੇ ਰਿਹਾ ਸੀ। 

ਐੱਸ. ਬੀ. ਆਈ. ਨੇ ਨਵੰਬਰ 2017 'ਚ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ, ਜਿਸ ਤਹਿਤ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ 6.50 ਤੋਂ ਘਟਾ ਕੇ 6.25 ਫੀਸਦੀ ਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਅਕਤੂਬਰ 'ਚ ਵੀ ਬੈਂਕ ਵੱਲੋਂ ਇੰਨੀ ਹੀ ਕਟੌਤੀ ਕੀਤੀ ਗਈ ਸੀ। ਉਦੋਂ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ 6.75 ਫੀਸਦੀ ਤੋਂ ਘਟਾ ਕੇ 6.50 ਫੀਸਦੀ ਕੀਤਾ ਗਿਆ ਸੀ।