ਸ਼ੇਰਾ ਖੁੱਬਣ ਗਰੁੱਪ ਵਲੋਂ ਬਦਲਾ ਲੈਣ ਦੀ ਧਮਕੀ 'ਤੇ ਪੁਲਿਸ ਹੋਈ ਚੌਕਸ

ਖਾਸ ਖ਼ਬਰਾਂ

ਲੁਧਿਆਣਾ : ਵਿੱਕੀ ਗੌਂਡਰ ਤੇ ਸਾਥੀਆਂ ਦੇ ਬੀਤੀ ਸ਼ਾਮ ਗੰਗਾਨਗਰ ਦੇ ਹਿੰਦੂ ਮਲਕੋਟ ਬਾਰਡਰ ਉੱਤੇ ਕੋਠਾ ਪੱਕੀ ਪਿੰਡ ਦੇ ਕੋਲ ਪੰਜਾਬ ਪੁਲਿਸ ਦੀ ਇੱਕ ਕਾਰਵਾਈ ਵਿੱਚ ਮਾਰੇ ਜਾਣ ਤੋਂ ਬਾਅਦ ਜਿੱਥੇ ਮਹੌਲ ‘ਚ ਸ਼ਾਤੀ ਆਉਣ ਦੀ ਓਮੀਦ ਹੈ ਉਥੇ ਹੀ ਸ਼ੇਰਾ ਖੁੱਭਣ ਗਰੁੱਪ ਨੇ ਫੇਸਬੁੱਕ ਪੇਜ਼ ‘ਤੇ ਪੰਜਾਬ ਪੁਲਿਸ ਨੂੰ ਸ਼ਰੇਆਮ ਵੱਡੀ ਧਮਕੀ ਦਿੱਤੀ ਹੈ। 

ਜਿਸ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ ਹੈ ਅਤੇ ਸਾਰੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਰਾਹਗੀਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਨੌਜਵਾਨਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।