ਸੀ.ਬੀ.ਆਈ. ਕਰੇਗੀ ਕਾਰਤੀ ਚਿਦੰਬਰਮ ਤੇ ਇੰਦਰਾਨੀ ਤੋਂ ਪੁੱਛਗਿਛ

ਨਵੀਂ ਦਿੱਲੀ : ਆਈ.ਐੈੱਨ.ਐਕਸ ਮੀਡੀਆ ਰਿਸ਼ਵਤ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੂੰ ਸੀ.ਬੀ.ਆਈ. ਨੇ ਚੇਨਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਸੀ.ਬੀ.ਆਈ. ਨੇ ਕਾਰਤੀ ਚਿਦਾਂਬਰਮ ਤੋਂ ਸ਼ੁੱਕਰਵਾਰ ਨੂੰ 8 ਘੰਟੇ ਪੁੱਛਗਿਛ ਕੀਤੀ ਹੈ ਅਤੇ ਅੱਜ ਫਿਰ ਸੀ.ਬੀ.ਆਈ. ਕਾਰਤੀ ਤੋਂ ਅੱਗੇ ਦੀ ਜਾਣਕਾਰੀ ਲਈ ਪੁੱਛਗਿਛ ਕਰਨ ਲਈ ਮੁੰਬਈ ਲੈ ਗਈ ਹੈ।



ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਇੰਦਰਾਨੀ ਮੁਖਰਜੀ ਅਤੇ ਕਾਰਤੀ ਨੂੰ ਇਕ-ਦੂਜੇ ਦੇ ਆਹਮਣੇ-ਸਾਹਮਣੇ ਬੈਠਾ ਕੇ ਪੁੱਛਗਿਛ ਕਰੇਗੀ। ਦੱਸਣਾ ਚਾਹੁੰਦੇ ਹਾਂ ਕਿ ਇੰਦਰਾਨੀ ਆਪਣੀ ਬੇਟੀ ਸ਼ੀਨਾ ਬੋਰਾ ਦੇ ਮਰਡਰ ਕੇਸ 'ਚ ਜੇਲ 'ਚ ਪਹਿਲਾਂ ਹੀ ਬੰਦ ਹਨ। ਪਿਛਲੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਏਜੰਸੀ ਨੇ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਹੋਰ ਸਹਿ-ਦੋਸ਼ੀ ਇੰਦਰਾਨੀ ਅਤੇ ਕਾਰਤੀ ਤੋਂ ਪੁੱਛਗਿਛ ਕਰਨਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਇੰਦਰਾਨੀ ਨੇ ਇਸ ਮਾਮਲੇ 'ਚ ਆਪਣਾ ਇਕ ਬਿਆਨ ਵੀ ਦਰਜ ਕਰਵਾਇਆ ਹੈ। 



ਕਾਰਤੀ ਨੂੰ ਰਿਮਾਂਡ 'ਤੇ ਭੇਜੇ ਜਾਣ ਵਾਲੇ ਕੋਰਟ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਹੈ ਕਿ ਅਦਾਲਤਾਂ 'ਚ ਉਨ੍ਹਾਂ ਦੀ ਕਈ ਪਟੀਸ਼ਨਾਂ ਪੈਨਡਿੰਗ ਹਨ। ਨਾਲ ਹੀ ਦਾਅਵਾ ਕੀਤਾ ਕਿ ਉਹ ਵਿਸ਼ੇਸ਼ ਨਿਰਦੋਸ਼ ਸਾਬਿਤ ਹੋਣਗੇ। ਪਟਿਆਲਾ ਕੋਰਟ 'ਚ ਸੀ.ਬੀ.ਆਈ. ਨੇ ਕਾਰਤੀ ਨੂੰ 6 ਮਾਰਚ ਤੱਕ ਲਈ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ।