ਸੀਬੀਆਈ ਵੱਲੋਂ ਦਿੱਲੀ ਦੀ ਡਾਇਮੰਡ ਕੰਪਨੀ 'ਤੇ 389 ਕਰੋੜ ਦੀ ਬੈਂਕ ਧੋਖਾਧੜੀ ਦਾ ਮਾਮਲਾ ਦਰਜ

ਖਾਸ ਖ਼ਬਰਾਂ

ਨਵੀਂ ਦਿੱਲੀ : ਨੀਰਵ ਮੋਦੀ ਅਤੇ ਮੇਹੁਲ ਚੌਕਸੀ ਤੋਂ ਬਾਅਦ ਹੁਣ ਸੀਬੀਆਈ ਨੇ ਦਿੱਲੀ ਦੀ ਇੱਕ ਹੀਰਾ ਕੰਪਨੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਕੰਪਨੀ 'ਤੇ ਓਰੀਐਂਟਲ ਬੈਂਕ ਆਫ ਕਾਮਰਸ ਤੋਂ 389. 85 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਧੋਖਾਧੜੀ ਕਰਨ ਦਾ ਇਲਜ਼ਾਮ ਹੈ। 

ਸੀਬੀਆਈ ਨੇ ਦੁਆਰਕਾ ਦਾਸ ਸੇਠ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਖਿਲਾਫ਼ ਇਸ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਨਤਕ ਖੇਤਰ ਦੇ ਓਰੀਐਂਟਲ ਬੈਂਕ ਆਫ ਕਾਮਰਸ ਨੇ ਛੇ ਮਹੀਨੇ ਪਹਿਲਾਂ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਕਾਰਵਾਈ ਕਰਦੇ ਹੋਏ ਜਾਂਚ ਏਜੰਸੀ ਨੇ ਕੰਪਨੀ ਅਤੇ ਉਸਦੇ ਸਾਰੇ ਨਿਦੇਸ਼ਕਾਂ ਸਭਿਆ ਸੇਠ, ਰੀਟਾ ਸੇਠ, ਕ੍ਰਿਸ਼ਨ ਕੁਮਾਰ ਸਿੰਘ, ਰਵੀ ਸਿੰਘ ਅਤੇ ਇਕ ਹੋਰ ਕੰਪਨੀ ਦੁਆਰਕਾ ਦਾਸ ਸੇਠ ਸੇਜ ਇਨਕਾਰਪੋਰੇਸ਼ਨ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। 

ਕੰਪਨੀ ਨੇ 2007 ਤੋਂ 2012 ਦੇ ਦੌਰਾਨ ਓਰੀਐਂਟਲ ਬੈਂਕ ਆਫ ਕਾਮਰਸ ਤੋਂ ਵਖਰਾ ਕ੍ਰੈਡਿਟ ਸੁਵਿਧਾਵਾਂ ਲਈਆਂ। ਇਸ ਦੌਰਾਨ ਇਹ ਕ੍ਰੈਡਿਟ ਰਾਸ਼ੀ 389 ਕਰੋੜ ਰੁਪਏ ਤੱਕ ਪਹੁੰਚ ਗਈ। 

ਬੈਂਕ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਕੰਪਨੀ ਸੋਨਾ ਅਤੇ ਹੋਰ ਬੇਸ਼ਕੀਮਤੀ ਜਵਾਹਰਾਤ ਖਰੀਦਣ ਅਤੇ ਹੋਰ ਲੈਣਦਾਰਾਂ ਨੂੰ ਭੁਗਤਾਨ ਕਰਨ ਦੇ ਲਈ ਲੈਟਰਸ ਆਫ ਕ੍ਰੈਡਿਟ (ਐਲਓਸੀ) ਦਾ ਇਸਤੇਮਾਲ ਕਰ ਰਹੀ ਸੀ ਅਤੇ ਫਰਜ਼ੀ ਲੈਣ-ਦੇਣ ਦੇ ਸਹਾਰੇ ਦੇਸ਼ ਦੇ ਬਾਹਰ ਸੋਨਾ ਅਤੇ ਪੈਸਾ ਭੇਜ ਰਹੀ ਸੀ। 

ਸੀਬੀਆਈ ਦੀ ਐਫਆਈਆਰ 'ਚ ਵੀ ਇਹ ਗੱਲ ਦਰਜ ਹੈ। ਇਹ ਕੰਪਨੀ ਹੁਣ ਮੁਖੌਟਾ ਕੰਪਨੀਆਂ ਦੇ ਨਾਮ 'ਤੇ ਵੀ ਵਪਾਰਕ ਲੇਨ - ਦੇਨ 'ਚ ਲਿਪਤ ਪਾਈ ਗਈ ਹੈ।