ਸਿੱਧੂ ਮੂਸੇਅਾਲਾ ਨੇ ਪ੍ਰੋ. ਪੰਡਿਤ 'ਤੇ ਕੀਤਾ ਪਲਟਵਾਰ, ਗੀਤ ਜਰੀਏ ਸੁਣਾਈਆਂ ਖਰੀਆਂ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਚ ਸਲਾਨਾ ਫੈਸਟ ਝਨਕਾਰ ਦੇ ਤਹਿਤ ਪੰਜਾਬੀ ਗਾਇਕ ਸਿਧੂ ਮੂਸੇਵਾਲਾ ਦੀ ਸਟਾਰ ਨਾਈਟ ਵਿਵਾਦਾਂ ਵਿਚ ਰਹੀ। ਇਕ ਪਾਸੇ ਪੰਜਾਬੀ ਗਾਇਕ ਨੇ ਅਪਣੀ ਪੇਸ਼ਕਾਰੀ ਦਿਤੀ ਤਾ ਦੂਜੇ ਪਾਸੇ ਲੱਚਰ ਗਾਣਿਆਂ ਦੇ ਖ਼ਿਲਾਫ਼ ਅਸਿਸਟੈਂਟ ਪ੍ਰੋਫੈਸਰ ਡਾ:ਪੰਡਿਤ ਰਾਓ ਵੀ ਵਿਰੋਧ ਵਿਚ ਜਮੇ ਰਹੇ। ਗਾਇਕ ਦੇ ਖ਼ਿਲਾਫ਼ ਪਹਿਲਾ ਤੋਂ ਹੀ ਵਿਰੋਧ ਕਰ ਰਹੇ ਪੰਡਿਤ ਰਾਓ ਨੇ ਪ੍ਰੋਗਰਾਮ ਦੇ ਦੋਰਾਂਨ ਵੀ ਵਿਰੋਧ ਜਾਰੀ ਰੱਖਿਆ।


ਮਾਮਲੇ ਨੂੰ ਵਧਦਾ ਦੇਖ ਕੇ ਪੁਲਿਸ ਨੇ ਵੀ 10 ਮਿੰਟ ਪਹਿਲਾਂ ਹੀ ਮੂਸੇਵਾਲੇ ਦਾ ਪ੍ਰੋਗਰਾਮ ਬੰਦ ਕਰਵਾਂ ਦਿਤਾ। ਸਿੱਧੂ ਮੂਸੇਵਾਲਾ ਵੀ ਪੁਲਿਸ ਦੇ ਇਸ ਰਵਾਈਏ ਤੋਂ ਇਸ ਕਦਰ ਖਫਾ ਹੋ ਗਿਆ ਕਿ ਉਸ ਨੂੰ ਅਪਣੇ ਲਿਖੇ ਗਾਣਿਆਂ ਦਾ ਪਰਚਾ ਸਟੇਜ਼ ‘ਤੇ ਹੀ ਫਾੜ ਦਿਤਾ। ਪੰਡਿਤ ਰਾਓ ਦਾ ਵਿਰੋਧ ਝਨਕਾਰ ‘ਤੇ ਭਾਰੀ ਪਿਆ ਅਤੇ ਪੀਯੂ ਪ੍ਰਸ਼ਾਸਨ ਦੇ ਲਈ ਵੀ ਸਿੱਧੂ ਮੂਸੇਵਾਲੇ ਦਾ ਪ੍ਰੋਗਰਾਮ ਪੂਰਾ ਕਰਵਾ ਪਾਉਂਣਾ ਭਾਰੀ ਚਣੌਤੀ ਰਿਹਾ। 



ਝਨਕਾਰ ਪ੍ਰੋਗਰਾਮ ਦੇ ਤਹਿਤ ਸਿੱਧੂ ਮੂਸੇਵਾਲਾ ਨੇ ਪੰਡਿਤ ਰਾਓ ਨੂੰ ਕਈ ਗੱਲ੍ਹਾਂ ਸੁਣਾਈਆਂ ਸਨ। ਸਿੱਧੂ ਮੂਸੇਵਾਲਾ ਨੇ ਗੱਲ੍ਹਾਂ ਹੀ ਗੱਲ੍ਹਾਂ ਵਿੱਚ ਪੰਡਿਤ ਰਾਓ ‘ਤੇ ਤੰਜ਼ ਕਸਦੇ ਹੋਏ ਇਕ ਗੀਤ ਦੀਆਂ ਲਾਈਨਾਂ ਵਿਚ ਕਿਹਾ ਕਿ, "ਮੈਂ ਵੀ ਮੰਨਦਾ ਪੰਡਿਤ ਜੀ, ਤੁਸੀਂ ਪ੍ਰੋਫੈਸਰ ਇਲਮਾਂ ਦੇ...ਦੱਸੋ ਕੀ ਸੋਚਦੇ ਹੋ ਬਾਰੇ ਤਾਮਿਲ ਫ਼ਿਲਮਾਂ ਦੇ...ਜਾਂ ਤਾਂ ਗੱਲ ਨਿਰਪੱਖ ਕਰੋ, ਜਾਂ ਵਿਚਾਰ ਹੀ ਬੰਦ ਕਰਦੋ... ਬੰਦ ਗੀਤ ਵੀ ਹੋ ਜਾਣਗੇ ਤੁਸੀਂ ਹਥਿਆਰ ਤਾਂ ਬੰਦ ਕਰਦੋ..." ਗੀਤ ਦੀਆਂ ਇਨ੍ਹਾਂ ਲਾਈਨਾਂ ਤੋਂ ਸਾਫ਼ ਸਪੱਸ਼ਟ ਹੁੰਦਾ ਹੈ ਉਸਦਾ ਕੀ ਕਹਿਣਾ ਸੀ।



ਪੰਜਾਬੀ ਗਾਇਕ ਸਿੱਧੂ ਦੇ ਅਖਾੜੇ ਤੋਂ ਬਾਅਦ ਅੱਜ ਪੰਡਿਤਰਾਓ ਵਲੋਂ ਯੂਨੀਵਰਸਟੀ ਦੇ ਉਪਕੁਲਪਤੀ ਨੂੰ ਅਰਜੀ ਲਿਖੀ। ਅਰਜੀ ਦਾ ਵੇਰਵਾ ਇਸ ਪ੍ਰਕਾਰ ਹੈ:-


ਮਾਨਯੋਗ ਪੰਜਾਬ ਅਤੇ ਹਰਆਿਣਾ ਉੱਚ ਅਦਾਲਤ ਵਿੱਚ,14/03/2018 ਨੂੰ ਸਿੱਧੂ ਮੂਸੇਵਾਲ਼ਾ ਵੱਲੋਂ ਯੂਨੀਵਰਸਟੀ ਦੇ ਅਹਾਤੇ ‘ਚ ਗਾਏ ਗਏ ਹਥਆਿਰੀ ਗਾਣੇ ਰੋਕਣ ‘ਚ ਤੁਹਾਡੀ ਅਸਫਲਤਾ ਦਰਜ਼ ਕਰਨ ਬਾਰੇ।

ਸ਼੍ਰੀਮਾਨ ਜੀ,

ਇਸ ਪੱਤਰ ਦੁਆਰਾ, ਮੈਂ ਬਹੁਤ ਹੀ ਨਿਮਰਤਾ ਸਹਿਤ ਤੁਹਾਡੇ ਤੋਂ ਲਿਖਤੀ ਜਵਾਬ ਦੀ ਮੰਗ ਕਰਦਾ ਹਾਂ, ਕਿ 14/03/2018 ਨੂੰ, ਯੂਨੀਵਰਸਟੀ ਦੇ ਅਹਾਤੇ ਵਿਚ ਸਿੱਧੂ ਮੂਸੇਵਾਲ਼ਾ ਵਲੋਂ ਗਾਏ ਹਥਆਿਰੀ ਗਾਣੇ ਰੋਕਣ ਵਿੱਚ ਤੁਸੀਂ ਅਸਫ਼ਲ ਕਿਉਂ ਰਹੇ? ਹਥਿਆਰੀ ਗਾਣੇ ਰੋਕਣ ਲਈ ਮੇਰੇ ਵਲੋਂ ਇਕ ਬੇਨਤੀ ਪੱਤਰ ਵੀ ਦਿਤਾ ਗਿਆ ਸੀ। ਪਰ ਇਸ ਦੇ ਬਾਵਜੂਦ, ਗਿਆਨ ਦੇ ਸਾਗਰ, ਵਿਦਿਆ ਦੇ ਮੰਦਰ, ਸਾਡੇ ਉਚੇ ਕਿਰਦਾਰਾਂ ਵਾਲੀ ਪੰਜਾਬ ਯੂਨੀਵਰਸਟੀ ਦੇ ਅਹਾਤੇ ‘ਚ ਹਥਿਆਰੀ ਗਾਣੇ ਕਿਉਂ ਗਾਏ ਗਏ?

ਮੇਰੀ ਬੇਨਤੀ ਹੈ ਕਿ ਮੇਰੇ ਇਸ ਸਵਾਲ ਦਾ ਜਵਾਬ 19/03/2018 ਨੂੰ ਸ਼ਾਮ 4 ਵਜੇ ਤਕ ਦਿਤਾ ਜਾਵੇ, ਤਾਂ ਕਿ ਮੈਂ ਇਸ ਮੁੱਦੇ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਉਚ ਅਦਾਲਤ ਵਿਚ ਸ਼ਾਮਲ ਕਰ ਸਕਾਂ, ਜਿਥੇ ਕਿ ਪਿਛਲੇ ਇਕ ਸਾਲ ਤੋਂ ਮੇਰੀ ਜਨਹਿੱਤ ਪਟੀਸ਼ਨ ਚੱਲ ਰਹੀ ਹੈ।