ਸ਼ਿਖਰ ਧਵਨ ਦੀ ਪਤਨੀ - ਬੱਚਿਆਂ ਨੂੰ ਏਅਰਲਾਈਨ ਕੰਪਨੀ ਨੇ ਫਲਾਇਟ 'ਚ ਚੜ੍ਹਨ ਤੋਂ ਰੋਕਿਆ, ਬਾਅਦ 'ਚ ਮੰਗੀ ਮਾਫੀ

ਭਾਰਤੀ ਟੀਮ ਦੇ ਓਪਨਰ ਸ਼ਿਖਰ ਧਵਨ ਭਾਰਤੀ ਟੀਮ ਨਾਲ ਸਾਊਥ ਅਫਰੀਕਾ ਪਹੁੰਚ ਚੁੱਕੇ ਹਨ ਪਰ ਉਨ੍ਹਾਂ ਦੀ ਪਤਨੀ ਅਤੇ ਬੱਚੇ ਹੁਣ ਵੀ ਦੁਬਈ ਵਿਚ ਰੁਕੇ ਹੋਏ ਹਨ। ਖਬਰਾਂ ਮੁਤਾਬਕ ਸ਼ਿਖਰ ਧਵਨ ਦੀ ਪਤਨੀ-ਬੱਚਿਆਂ ਨੇ ਦੁਬਈ ਜਾਣ ਲਈ ਮੁੰਬਈ ਤੋਂ ਉਡਾਨ ਭਰੀ ਸੀ, ਪਰ ਐਮੀਰੇਟਸ ਏਅਰਲਾਇੰਸ ਨੇ ਉਨ੍ਹਾਂ ਨੂੰ ਦੁਬਈ ਏਅਰਪੋਰਟ ਉੱਤੇ ਕਨੈਕਟਿੰਗ ਫਲਾਈਟ ਵਿਚ ਨਹੀਂ ਬੈਠਣਾ ਦਿੱਤਾ। 

ਸ਼ਿਖਰ ਧਵਨ ਨੇ ਖੁਦ ਟਵੀਟ ਕਰ ਕੇ ਇਸਦੀ ਜਾਣਕਾਰੀ ਦਿੱਤੀ। ਸ਼ਿਖਰ ਧਵਨ ਮੁਤਾਬਕ ਏਅਰਲਾਇੰਸ ਨੇ ਉਨ੍ਹਾਂ ਦੀ ਪਤਨੀ ਬੱਚਿਆਂ ਤੋਂ ਬਰਥ ਸਰਟੀਫਿਕੇਟਸ ਅਤੇ ਕੁਝ ਹੋਰ ਪਰੂਫ ਮੰਗੇ, ਜੋ ਕਿ ਉਨ੍ਹਾਂ ਕੋਲ ਨਹੀਂ ਸਨ। ਏਅਰਲਾਇੰਸ ਦੀ ਵਜ੍ਹਾ ਨਾਲ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਅਤੇ ਬੱਚੇ ਉਸ ਫਲਾਈਟ ਵਿਚ ਨਹੀਂ ਬੈਠ ਸਕੇ।

ਸ਼ਿਖਰ ਧਵਨ ਨੇ ਟਵੀਟ ਕਰ ਕੇ ਐਮੀਰੇਟਸ ਏਅਰਲਾਇੰਸ ਨੂੰ ਗੈਰ-ਪੇਸ਼ੇਵਰ ਕਰਾਰ ਦਿੱਤਾ ਅਤੇ ਉਨ੍ਹਾਂ ਦੇ ਬਾਰੇ ਵਿਚ ਲਿਖਿਆ, ''ਐਮੀਰੇਟਸ ਏਅਰਲਾਇੰਸ ਬਿਲਕੁਲ ਗੈਰ-ਪੇਸ਼ੇਵਰ ਹੈ। ਮੈਂ ਆਪਣੇ ਬੱਚਿਆਂ ਨਾਲ ਅਫਰੀਕਾ ਜਾ ਰਿਹਾ ਸੀ ਪਰ ਦੁਬਈ ਵਿਚ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਤੋਂ ਬਰਥ ਸਰਟੀਫਿਕੇਟ ਅਤੇ ਦੂਜੇ ਕਾਗਜਾਤ ਮੰਗੇ ਗਏ ਜੋ ਮੇਰੇ ਬੱਚਿਆਂ ਕੋਲ ਨਹੀਂ ਸਨ। 

ਮੇਰਾ ਪਰਿਵਾਰ ਦੁਬਈ ਏਅਰਪੋਰਟ ਉੱਤੇ ਕਾਗਜਾਂ ਦਾ ਇੰਤਜ਼ਾਰ ਕਰ ਰਿਹਾ ਹੈ। ਐਮੀਰੇਟਸ ਨੂੰ ਇਹ ਗੱਲ ਪਹਿਲਾਂ ਕਿਉਂ ਯਾਦ ਨਹੀਂ ਆਈ ਜਦੋਂ ਅਸੀ ਮੁੰਬਈ ਤੋਂ ਜਹਾਜ਼ ਵਿਚ ਬੈਠੇ ਸੀ। ਐਮੀਰੇਟਸ ਦਾ ਇਕ ਕਰਮਚਾਰੀ ਬਿਨ੍ਹਾਂ ਮਤਲਬ ਗੁੱਸੇ ਵਿਚ ਗੱਲ ਕਰ ਰਿਹਾ ਸੀ।''

ਉਂਝ ਇਕ ਖਬਰ ਵੀ ਹੈ ਕਿ ਸ਼ਿਖਰ ਧਵਨ ਦੇ ਗਿੱਟੇ ਵਿਚ ਸੱਟ ਲੱਗੀ ਹੈ ਅਤੇ ਉਨ੍ਹਾਂ ਦਾ ਕੇਪਟਾਊਨ ਟੈਸਟ ਵਿਚ ਖੇਡਣਾ ਮੁਸ਼ਕਲ ਹੈ। ਮੀਡੀਆ ਰਿਪੋਰਟਸ ਮੁਤਾਬਤ ਦੱਖਣ ਅਫਰੀਕਾ ਦੌਰੇ ਉੱਤੇ ਜਾਂਦੇ ਸਮੇਂ ਸ਼ਿਖਰ ਧਵਨ ਦੇ ਖੱਬੇ ਗਿੱਟੇ 'ਤੇ ਪੱਟੀਆਂ ਬੱਝੀਆਂ ਸਨ ਅਤੇ ਉਨ੍ਹਾਂ ਦਾ ਐਮ.ਆਰ.ਆਈ. ਅਤੇ ਸਕੈਨ ਵੀ ਕਰਾਇਆ ਗਿਆ ਸੀ।

ਜਿਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਖਬਰਾਂ ਮੁਤਾਬਕ ਭਾਰਤੀ ਟੀਮ ਦੇ ਫੀਜਓ ਪੈਟਰਿਕ ਫਰਹਾਰਟ ਦੀ ਰਿਪੋਰਟ ਦੇ ਬਾਅਦ ਹੀ ਸ਼ਿਖਰ ਧਵਨ ਪਹਿਲਾਂ ਟੈਸਟ ਮੈਚ ਵਿਚ ਖੇਡ ਪਾਉਣਗੇ।