ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਭਾਰਤੀ ਟੀਮ, ਚੋਥਾ ਵਨਡੇ ਅੱਜ

ਖਾਸ ਖ਼ਬਰਾਂ

ਜੌਹਾਨਸਬਰਗ : ਸੀਰੀਜ਼ ਦੇ ਪਹਿਲੇ 3 ਵਨ ਡੇ ਮੈਚ ਲਗਾਤਾਰ ਜਿੱਤਣ ਤੋਂ ਬਾਅਦ ਭਾਰਤੀ ਟੀਮ ਜੌਹਾਨਸਬਰਗ 'ਚ ਸੀਰੀਜ਼ 'ਤੇ ਕਬਜ਼ਾ ਕਰਨ ਉੱਤਰੇਗੀ। ਆਈ. ਸੀ. ਸੀ. ਵਨ ਡੇ ਰੈਂਕਿੰਗ 'ਚ ਨੰਬਰ ਇਕ 'ਤੇ ਮੌਜੂਦ ਭਾਰਤੀ ਟੀਮ ਦੇ ਲਈ ਦੱਖਣੀ ਅਫਰੀਕਾ ਦੀ ਧਰਤੀ 'ਤੇ ਇਹ ਪਹਿਲੀ ਦੁਵੱਲੇ ਸੀਰੀਜ਼ ਜਿੱਤ ਹੋਵੇਗੀ। ਭਾਰਤ ਨੇ ਅੱਜ ਤਕ ਦੱਖਣੀ ਅਫਰੀਕਾ ਦੌਰੇ 'ਤੇ ਇਕ ਵੀ ਵਨ ਡੇ ਸੀਰੀਜ਼ ਨਹੀਂ ਜਿੱਤੀ ਹੈ। ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ 'ਚ ਭਾਰਤ ਦਾ ਜਿੱਤ-ਹਾਰ ਫੀਸਦੀ 0.24 ਸੀ। ਜੋ ਹੁਣ ਵੱਧ ਕੇ 0.38 ਹੋ ਗਿਆ ਹੈ। ਭਾਰਤੀ ਟੀਮ ਨੇ ਇੱਥੇ ਕੇਵਲ 5 ਮੈਚ ਜਿੱਤੇ ਹਨ ਜਦਕਿ 21 ਮੈਚਾਂ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਭਾਰਤੀ ਟੀਮ ਦੇ ਰਿਸਟ ਸਪਿਨਰ ਯੁਜਵੇਂਦਰ ਚਾਹਲ ਇਸ ਸੀਰੀਜ਼ 'ਚ ਹੁਣ ਤਕ 11 ਵਿਕਟ ਹਾਸਲ ਕਰ ਚੁੱਕਾ ਹੈ ਤੇ ਕੁਲਦੀਪ ਯਾਦਵ ਨੇ ਨਾਂ 10 ਵਿਕਟਾਂ ਹਨ। ਇਸ ਤਰ੍ਹਾਂ ਦੋਵਾਂ 'ਚੋਂ ਕੋਈ ਇਕ ਸਪਿਨਰ ਜੌਹਾਨਸਬਰਗ ਵਨ ਡੇ 'ਚ ਕੀਥ ਦਾ ਰਿਕਾਰਡ ਆਪਣੇ ਨਾਂ ਕਰ ਸਕਦਾ ਹੈ। ਕੁਲਦੀਪ ਨੂੰ ਮਾਈਕਲ ਬੇਵਨ ਨੂੰ ਪਿੱਛੇ ਛੱਡਣ ਲਈ ਸਭ ਤੋਂ ਜ਼ਿਆਦਾ ਵਿਕਟ ਹਾਸਲ ਕਰਨ ਵਾਲੇ ਚਾਈਨਾਮੈਨ ਗੇਂਦਬਾਜ਼ ਬਣਨ ਦੇ ਲਈ 5 ਹੋਰ ਵਿਕਟਾਂ ਦੀ ਜ਼ਰੂਰਤ ਹੈ। ਬ੍ਰੈਡ ਹਾਗ 156 ਵਿਕਟਾਂ ਦੇ ਨਾਲ ਇਸ ਸੂਚੀ 'ਚ ਨੰਬਰ 1 'ਤੇ ਹੈ।