ਸੀਤਾਪੁਰ ਦੇ ਕੋਲ ਟ੍ਰੇਨ ਦਾ ਇੰਜਣ ਪੱਟੜੀ ਤੋਂ ਉਤਰਿਆ

ਖਾਸ ਖ਼ਬਰਾਂ

ਸੀਤਾਪੁਰ : ਯੂਪੀ ਵਿੱਚ ਇੱਕ ਵਾਰ ਫਿਰ ਟ੍ਰੇਨ ਪਟੜੀ ਤੋਂ ਉਤਰੀ ਗਈ ਹੈ।ਸੀਤਾਪੁਰ ਵਿੱਚ 54322 ਬਾਲਾਮਊ ਪੈਸੇਂਜਰ ਟਰੇਨ ਪੱਟੜੀ ਤੋਂ ਉਤਰ ਗਈ ਹੈ। ਇਹ ਟਰੇਨ ਬੁਢਵਲ ਤੋਂ ਬਾਲਾਮਊ ਜਾ ਰਹੀ ਸੀ। ਪਰ ਸੀਤਾਪੁਰ ਕੈਂਟ ਸਟੇਸ਼ਨ ਤੋਂ ਕੁੱਝ ਦੂਰੀ ਤੇ ਰੇਲਵੇ ਕਰਾਸਿੰਗ ਕਰਦੇ ਸਮੇਂ ਟਰੇਨ ਦੇ ਇੰਜਣ ਦੇ ਦੋ ਡੱਬੇ ਪਟੜੀ ਤੋਂ ਉੱਤਰ ਗਏ। ਪਟੜੀ ਤੋਂ ਉਤਰਦੇ ਹੀ ਟ੍ਰੇਨ ‘ਚ ਬੈਠੇ ਯਾਤਰੀਆਂ ‘ਚ ਹੜਕੰਪ ਮੱਚ ਗਿਆ। 

ਉਦੋਂ ਪੁਲਿਸ ਲਾਈਨ ਰੇਲਵੇ ਕਰਾਸਿੰਗ ਪਾਰ ਕਰਦੇ ਸਮੇਂ ਟਰੇਨ ਦੇ ਇੰਜਣ ਦੇ ਦੋ ਪਹੀਏ ਪਟੜੀ ਤੋਂ ਉੱਤਰ ਗਏ। ਹਾਦਸੇ ਦੇ ਬਾਅਦ ਸਾਰੇ ਯਾਤਰੀ ਸੁਰੱਖਿਅਤ ਹਨ। ਟ੍ਰੇਨ ਪੱਟੜੀ ਤੋਂ ਉਤਰਣ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। 

ਟ੍ਰੇਨ ਪੱਟੜੀ ਤੋਂ ਉਤਰਣ ਦੀ ਘਟਨਾ ਰੇਲਵੇ ਕਰਾਸਿੰਗ ਉੱਤੇ ਹੋਣ ਦੇ ਚਲਦੇ ਲਖੀਮਪੁਰ – ਸੀਤਾਪੁਰ ਸੜਕ ਦੀ ਆਵਾਜਾਈ ਰੁਕ ਗਈ ਅਤੇ ਰੇਲਵੇ ਕਰਾਸਿੰਗ ‘ਤੇ ਲੰਬਾ ਜਾਮ ਲੱਗ ਗਿਆ। ਰੇਲਵੇ ਅਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਸਥਿਤੀ ਨੂੰ ਕਾਬੂ ਕਰਨ ਵਿੱਚ ਜੁਟੇ ਹੋਏ ਹਨ।